ਨਕੋਦਰ, 1 ਮਾਰਚ (ਤਿਲਕ ਰਾਜ ਸ਼ਰਮਾ)-ਲਾਇਨਜ਼ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਲਾਲੀ ਸੋਖੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਿ੍ੰਸੀਪਲ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਿਟੀ ਦਾ ਟੂਰ ਕਰਵਾਇਆ ਗਿਆ | ਟੂਰ 'ਚ ਏਕ ਨੂਰ ਚੈਰੀਟੇਬਲ ਟਰੱਸਟ ਅੰਮਿ੍ਤਸਰ ਦੀਆਂ ਲੜਕੀਆਂ ਵੀ ਸ਼ਾਮਿਲ ਸਨ | ਵਿਦਿਆਰਥੀਆਂ ਨੇ ਪ੍ਰਦਰਸ਼ਨੀਆਂ ਦੇਖੀਆਂ | ਵਿਦਿਆਰਥੀਆਂ ਨੇ ਸਪੇਸ ਥੀਏਟਰ, ਡਿਜੀਟਲ ਪਲੈਟੀਨੋਰੀਅਮ, ਲੇਜ਼ਰ ਥੀਏਟਰ, ਫਲਾਈਟ ਸਿਮੁਲੇਟਰ, ਕਲਾਈਮੇਟ ਚੇਂਜ ਥੀਏਟਰ, ਅਰਥਕੁਏਕ ਸਿਮੁਲੇਟਰ, ਸਪੇਸ ਐਂਡ ਏਵੀਨੇਸ਼ਨ, ਐਨਰਜੀ ਪਾਰਕ, ਹੈਲਥ ਗੈਲਰੀ, ਫਨ ਸਾਇੰਸ, ਡਾਇਨਾਸੋਰ ਪਾਰਕ ਅਤੇ ਡਿਫੈਂਸ ਗੈਲਰੀ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਬੱਚਿਆਂ ਨੇ ਝੂਲੇ ਅਤੇ ਬਟਿੰਗ ਦਾ ਖ਼ੂਬ ਅਨੰਦ ਮਾਣਿਆ | ਪਿ੍ੰਸੀਪਲ ਲਵਪ੍ਰੀਤ ਸਿੰਘ ਟੂਰ ਲਈ ਡਾ. ਰਕੇਸ਼ ਸਚਦੇਵ, ਲਾਲੀ ਸੋਖੀ ਅਤੇ ਰਵੀ ਸੋਖੀ ਦਾ ਧੰਨਵਾਦ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਰੇਨੂਕਾ ਗਿੱਲ, ਸਿਮਰਨ ਕੌਰ ਅਤੇ ਮਿਸ ਤਮੰਨਾ ਵੀ ਹਾਜ਼ਰ ਸਨ |