05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੋਟਰਸਾਈਕਲ ਸਮੇਤ ਟੋਏ 'ਚ ਡਿਗੇ ਵਿਅਕਤੀ ਦੀ ਮੌਤ <br/>

ਅਜੀਤ ਡੈਸਕ 03-03-2026
ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਕੰਗਣੀਵਾਲ ਦੇ ਲਾਗੇ ਪਿੱਲਰ ਲਈ ਪੁੱਟੇ ਗਏ ਇਕ ਟੋਏ 'ਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ | ਬੀਤੀ ਦੇਰ ਰਾਤ ਵਾਪਰੀ ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਉਕਤ ਥਾਣੇ ਦੀ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ | ਪੁਲਿਸ ਦੇ ਦੱਸਣ ਮੁਤਾਬਿਕ ਮਿ੍ਤਕ ਵਿਅਕਤੀ ਦੀ ਪਛਾਣ ਅਭਿਸ਼ੇਕ (25) ਪੁੱਤਰ ਜਗਦੀਸ਼ ਲਾਲ ਭੰਡੇਰਾ ਮੁਹੱਲਾ, ਫਿਲੌਰ ਦੇ ਰੂਪ 'ਚ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਉਕਤ ਵਿਅਕਤੀ 20 ਫੁੱਟ ਦੇ ਕਰੀਬ ਡੂੰਘੇ ਟੋਏ ਵਿਚ ਅਚਾਨਕ ਡਿੱਗ ਪਿਆ ਤੇ ਉਸ ਦੌਰਾਨ ਜ਼ਖ਼ਮੀ ਹੋਣ ਕਾਰਨ ਉਹ ਤੜਫਦਾ ਰਿਹਾ, ਸੱਟਾਂ ਦੀ ਤਾਬ ਨਾ ਝੱਲਣ ਕਾਰਨ ਉਸ ਦੀ ਮੌਤ ਹੋ ਗਈ | ਟੋਏ ਦੇ ਲਾਗੇ ਹੀ ਦੁਕਾਨ ਕਰਨ ਵਾਲੇ ਇਕ ਵਿਅਕਤੀ ਦੇ ਅਨੁਸਾਰ ਜਦੋਂ ਸਵੇਰੇ ਦੁਕਾਨ ਖੋਲ੍ਹਣ ਤੋਂ ਬਾਅਦ ਉਸ ਨੇ ਅਚਾਨਕ ਟੋਏ ਵੱਲ ਦੇਖਿਆ ਤਾਂ ਉਸਨੂੰ ਟੋਏ 'ਚ ਮੋਟਰਸਾਈਕਲ ਤੇ ਲਾਗੇ ਪਈ ਲਾਸ਼ ਵਿਖਾਈ ਦਿੱਤੀ | ਜਿਸ ਤੋਂ ਬਾਅਦ ਇਸ ਮਾਮਲੇ ਨੂੰ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ | ਜਿਸ ਤੋਂ ਬਾਅਦ ਪੁਲਿਸ ਵਲੋਂ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ 'ਚ ਰਖਵਾਇਆ ਗਿਆ |

ਪਿਛਲੀ ਖ਼ਬਰ ਜਲੰਧਰ ਦੇ ਕਈ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਨੂਰਪੁਰ ਦੇ ਸਰਕਾਰੀ ਸਕੂਲ 'ਚ 12ਵੀਂ ਦੀ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।