05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਹਿਰ 'ਚ ਹੋਲੀ ਨੂੰ ਲੈ ਕੇ ਸਜੀਆਂ ਦੁਕਾਨਾਂ

ਅਜੀਤ ਡੈਸਕ 03-03-2026
ਜਲੰਧਰ, 2 ਮਾਰਚ (ਸ਼ੈਲੀ)-ਸ਼ਹਿਰ ਹੋਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ 'ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਕੁਝ ਦਿਨ ਪਹਿਲਾਂ ਹੀ ਲੋਕਾਂ ਵਲੋਂ ਹੋਲੀ ਦੀ ਤਿਆਰੀ ਕਰਨੀ ਸ਼ੁਰੂ ਹੋ ਗਈ ਹੈ | ਹੋਲੀ ਵਾਲੇ ਦਿਨ ਬੱਚੇ, ਨੌਜਵਾਨ ਤੇ ਬਜ਼ੁਰਗ ਸਾਰੇ ਇਕ ਦੂਜੇ ਨਾਲ ਹੋਲੀ ਖੇਡਦੇ ਹਨ | ਲੋਕ ਇਕ ਦੂਜੇ ਨੂੰ ਗੁਲਾਲ ਲਗਾਉਂਦੇ ਹਨ ਅਤੇ ਇਕ ਦੂਜੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ | ਹੋਲੀ ਵਾਲੇ ਦਿਨ ਮੰਦਰਾਂ ਵਿਚ ਵੀ ਫੁਲਾਂ ਦੀ ਹੋਲੀ ਮਨਾਈ ਜਾਂਦੀ ਹੈ ਸੰਕੀਰਤਨ ਤੇ ਦਾਰਮਿਕ ਪ੍ਰੋਗਰਾਮ ਹੁੰਦੇ ਹਨ | ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਲੋਕ ਇਕ ਦੂਜੇ ਨਾਲ ਫੁਲਾਂ ਦੀ ਹੋਲੀ ਖੇਡਦੇ ਹਨ | ਕਈ ਸੰਸਥਾਵਾਂ ਵਲੋਂ ਸ਼ਹਿਰ ਦੇ ਹੋਟਲਾਂ ਵਿਚ ਵੀ ਹੋਲੀ ਮਨਾਉਣ ਸੰਬੰਧੀ ਪ੍ਰੋਗਰਾਮ ਹੁੰਦੇ ਹਨ | ਹੋਲੀ ਨੂੰ ਲੈ ਕੇ ਜਲੰਧਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਬੱਚਿਆਂ ਲਈ ਵੱਖ ਵੱਖ ਡਿਜ਼ਾਈਨਾਂ ਜਿਨਾਂ 'ਚ ਡੋਰੀ ਮੋਨ, ਛੋਟਾ ਭੀਮ, ਹੀ-ਮੈਨ, ਹਾਥੀ, ਘੋੜਾ, ਤਲਵਾਰ, ਕੁਹਾੜੀ, ਬੀਨ, ਸਿਲੰਡਰ, ਟਰੱਕ, ਮੱਛੀ, ਪਾਈਪ, ਟੈਂਕ, ਬੰਦੂਕ, ਪਾਈਪ, ਪਿਸਤੌਲ ਤੇ ਹੋਰ ਬਹੁਤ ਸਾਰੇ ਵੱਖ-ਵੱਖ ਡਿਜ਼ਾਈਨਾਂ ਵਿਚ ਪਾਮਨੀ ਵਾਲੀਆਂ ਪਿਕਚਾਰੀਆਂ ਵਿਕ ਰਹੀਆਂ ਹਨ | ਬਾਜ਼ਾਰਾਂ 'ਚ ਲੋਕ ਹੋਲੀ ਤੇ ਪਾਣੀ ਵਾਲੀਆਂ ਪਿਚਕਾਰੀਆਂ ਖਰੀਦ ਰਹੇ ਹਨ | ਬਾਜ਼ਾਰ 'ਚ ਆਰੈਗਨਿਕ ਰੰਗ ਵੀ ਉਪਲੱਬਧ ਹੈ | ਦੁਕਾਨਦਾਰਾਂ ਦਾ ਦਾਅਵਾ ਹੈ ਕਿ ਇਹ ਰੰਗ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ |
ਪਿਛਲੀ ਖ਼ਬਰ ਦੋਸ਼ੀ ਇਲਾਜ ਦੌਰਾਨ ਹਸਪਤਾਲ 'ਚ ਮਿਲਿਆ, ਡਿਸਚਾਰਜ ਮਗਰੋਂ ਗਿ੍ਫ਼ਤਾਰੀ ਦੀ ਤਿਆਰੀ ਅਗਲੀ ਖ਼ਬਰ ਜਲੰਧਰ ਦੇ ਕਈ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।