28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰਾਜ ਪੱਧਰੀ ਅਥਲੈਟਿਕਸ ਮੀਟ 'ਚ ਜਲੰਧਰ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਡਾ. ਜਤਿੰਦਰ ਸਾਬੀ)-ਪੰਜਾਬ ਅਥਲੈਟਿਕ ਐਸੋਸੀਏਸ਼ਨ ਵਲੋਂ ਲੁਧਿਆਣਾ ਵਿਖੇ ਕਰਵਾਇਆ ਅੰਡਰ 20 ਤੇ ਓਪਨ ਸਪਰਿੰਟ ਮੁਕਾਬਲੇ 'ਚੋਂ ਜਲੰਧਰ ਸ਼ਹਿਰ ਦੇ ਪੀ. ਆਈ. ਐਸ. ਸੈਂਟਰ ਨਾਲ ਸੰਬੰਧਤ ਅਥਲੀਟਾਂ ਨੇ ਵੱਖ ਵੱਖ ਈਵੈਂਟਸ ਵਿਚ ਤਗਮੇ ਜਿੱਤ ਕੇ ਖੇਡ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ | ਇਸ ਸੰਬੰਧੀ ਪੀ. ਆਈ. ਐਸ. ਦੇ ਕੋਚ ਸਰਬਜੀਤ ਸਿੰਘ ਹੈਪੀ ਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਕੁਲਵੀਰ ਰਾਮ ਨੇ 400 ਮੀਟਰ ਵਿਚ ਪਹਿਲਾ, ਲੜਕੀਆਂ ਵਿਚ ਮਾਇਆ ਨੇ ਦੂਜਾ ਸਥਾਨ, 100 ਮੀਟਰ ਦੌੜ ਵਿਚ ਜਸ਼ਨ ਬੇਦੀ ਨੇ ਤੀਜਾ ਸਥਾਨ ਅਤੇ ਪ੍ਰਤਾਪ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸ ਦੇ ਨਾਲ ਹੀ 100 ਮੀਟਰ ਦੌੜ ਵਿਚ ਸੁਖਬੀਰ ਕÏਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਇਨ੍ਹਾਂ ਅਥਲੀਟਾਂ ਨੇ ਚੰਡੀਗੜ੍ਹ ਵਿਖੇ ਹੋ ਰਹੀ ਨੈਸ਼ਨਲ ਰਿਲੇਅ ਕਾਰਨੀਵਾਲ ਲਈ ਕੁਆਲੀਫਾਈ ਕਰ ਲਿਆ ਹੈ | ਜਲੰਧਰ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਬਾਜਵਾ ਨੇ ਸੰਬੰਧਤ ਅਥਲੀਟਾਂ ਤੇ ਪੂਰੀ ਕੋਚਿੰਗ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਖਿਡਾਰੀਆਂ ਦੀਆਂ ਇਨ੍ਹਾਂ ਮਾਣਮੱਤੀ ਪ੍ਰਾਪਤੀਆਂ ਤੋਂ ਬਾਕੀ ਦੇ ਅਥਲੀਟਾਂ ਪ੍ਰੇਰਿਤ ਹੋਣਗੇ | ਯਾਦ ਰਹੇ ਪਹਿਲਾ ਵੀ ਇਸ ਸੈਂਟਰ ਵਲੋਂ ਅੰਤਰਰਾਸ਼ਟਰੀ ਖ਼ਿਡਾਰੀ ਤਿਆਰ ਕੀਤੇ ਗਏ ਹਨ | ਇਸ ਮੌਕੇ ਸਾਰੇ ਜਲੰਧਰ ਪੀ. ਆਈ. ਐਸ. ਕੋਚ, ਟਵਿੰਕਲ ਚÏਧਰੀ, ਪੰਕਜ ਕੁਮਾਰ ਤੇ ਹੋਰ ਸੀਨੀਅਰ ਕੋਚ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਹਸਪਤਾਲ ਵਲੋਂ ਲਗਾਏ ਡਾਕਟਰੀ ਜਾਂਚ ਕੈਂਪ ਦਾ 250 ਤੋਂ ਵੱਧ ਮਰੀਜ਼ਾਂ ਨੇ ਉਠਾਇਆ ਲਾਭ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ ਲੁਧਿਆਣਾ 'ਚ ਰੈਲੀ ਤੇ ਮੁਜ਼ਾਹਰਾ 22 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।