29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਚੰਨ ਗ੍ਰਹਿਣ ਦੌਰਾਨ ਬੰਦ ਰਹੇ ਮੰਦਰ ਦੇ ਕਪਾਟ <br/>

ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ੈਲੀ)-ਮੰਗਲਵਾਰ ਨੂੰ ਚੰਨ ਗ੍ਰਹਿਣ ਦੌਰਾਨ ਮੰਦਰਾਂ ਦੇ ਕਪਾਟ ਸਾਰਾ ਦਿਨ ਬੰਦ ਰੱਖੇ ਗਏ | ਗ੍ਰਹਿਣ ਸ਼ੁਰੂ ਹੋਣ 'ਤੇ ਸਵੇਰੇ 6:20 ਵਜੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਗ੍ਰਹਿਣ ਸ਼ਾਮ 6:47 ਵਜੇ ਖਤਮ ਹੋਣ ਤੋਂ ਬਾਅਦ ਮੂਰਤੀ ਇਸ਼ਨਾਨ ਅਤੇ ਵਸਤਰ ਬਦਲਣ ਤੋਂ ਬਾਅਦ ਪੂਜਾ ਤੇ ਆਰਤੀ ਕੀਤੀ ਗਈ, ਜਿਸ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਲਈ ਕਪਾਟ ਖੋਲ੍ਹ ਦਿੱਤੇ ਗਏ | ਇਸ ਸੰਬੰਧੀ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਗ੍ਰਹਿਣ ਸ਼ੁਰੂ ਹੋਣ 'ਤੇ ਸਵੇਰੇ 6:20 ਵਜੇ ਸ੍ਰੀ ਦੇਵੀ ਤਲਾਬ ਮੰਦਰ ਦੇ ਕਪਾਟ ਬੰਦ ਕਰ ਦਿੱਤੇ ਗਏ ਸਨ ਤੇ ਸ਼ਾਮ 6:47 ਵਜੇ ਗ੍ਰਹਿਣ ਖਤਮ ਹੋਣ ਤੋਂ ਬਾਅਦ, ਮਹਾਮਾਈ ਨੂੰ ਇਸ਼ਨਾਨ ਅਤੇ ਬਸਤਰ ਬਦਲੇ ਗਏ, ਜਿਸ ਤੋਂ ਬਾਅਦ ਪੂਜਾ ਤੇ ਆਰਤੀ ਕੀਤੀ ਗਈ ਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਕਪਾਟ ਖੋਲ੍ਹ ਦਿੱਤੇ ਗਏ | ਇਸੇ ਤਰ੍ਹਾਂ ਸ੍ਰੀ ਗੀਤਾ ਮੰਦਰ ਮਾਡਲ ਟਾਊਨ ਤੇ ਸ੍ਰੀ ਗੀਤਾ ਮੰਦਰ ਸੈਂਟਰਲ ਟਾਊਨ ਸਮੇਤ ਜਲੰਧਰ ਦੇ ਹੋਰ ਮੰਦਰਾਂ ਦੇ ਕਪਾਟ ਦਿਨ ਭਰ ਬੰਦ ਰਹੇ ਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਵਿਧੀ ਵਿਧਾਨ ਨਾਲ ਖੋਲ੍ਹ ਦਿੱਤੇ ਗਏ |

ਪਿਛਲੀ ਖ਼ਬਰ ਸਟਰੇਟ ਆਫ਼ ਹੋਰਮੁਜ਼ ਬੰਦ, ਭਾਰਤ ਲਈ ਤੇਲ ਸੰਕਟ ਦੀ ਘੰਟੀ ਅਗਲੀ ਖ਼ਬਰ ਮੋਗਾ ਰੈਲੀ ਲਈ ਭਾਜਪਾ ਨੇ ਇੰਚਾਰਜਾਂ ਦੇ ਨਾਲ ਸਹਿਯੋਗੀ ਕੀਤੇ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।