29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲੋਹੀਆਂ 'ਚ 2 ਯੂਥ ਆਗੂਆਂ ਵਲੋਂ 'ਆਮ ਆਦਮੀ ਪਾਰਟੀ' ਤੋਂ ਅਸਤੀਫ਼ਿਆਂ ਨਾਲ ਸਿਆਸੀ ਭੁਚਾਲ

ਅਜੀਤ ਡੈਸਕ 29-03-2026
ਲੋਹੀਆਂ ਖਾਸ, 28 ਮਾਰਚ (ਪ.ਪ.ਰਾਹੀਂ)-ਪਿਛਲੇ ਦਿਨੀਂ ਆਮ ਆਦਮੀ ਪਾਰਟੀ ਜਲੰਧਰ (ਦਿਹਾਤੀ) ਦੇ ਯੂਥ ਪ੍ਰਧਾਨ ਰਾਜਿੰਦਰ ਸਿੰਘ ਭੁੱਲਰ ਅਸਤੀਫੇ ਤੋਂ ਬਾਅਦ ਹੁਣ 2 ਹੋਰ ਆਗੂਆਂ ਵਲੋਂ ਅਸਤੀਫ਼ੇ ਦੇਣੇ ਲੋਹੀਆਂ 'ਆਪ' ਲਈ ਭੁਚਾਲ ਤੋਂ ਘੱਟ ਨਹੀਂ ਹੈ | ਅਸਤੀਫ਼ੇ ਦੇਣ ਵਾਲੇ ਨਵੇਂ ਆਗੂਆਂ 'ਚ ਯੂਥ ਵਿੰਗ ਆਪ (ਸ਼ਹਿਰੀ) ਦੇ ਪ੍ਰਧਾਨ ਨਵਦੀਪ ਸਿੰਘ ਤੇ ਬਲਾਕ ਪ੍ਰਧਾਨ ਯੂਨਸ ਮਸੀਹ ਦੇ ਨਾਂਅ ਸਾਹਮਣੇ ਆਏ ਹਨ | ਇਸ ਸੰਬੰਧੀ ਫੋਨ 'ਤੇ ਗੱਲਬਾਤ ਕਰਦਿਆਂ 'ਆਪ' (ਸ਼ਹਿਰੀ) ਦੇ ਪ੍ਰਧਾਨ ਨਵਦੀਪ ਸਿੰਘ ਤੇ ਬਲਾਕ ਪ੍ਰਧਾਨ ਯੂਨਸ ਮਸੀਹ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਕਾਰਨ ਯੂਥ ਆਗੂਆਂ ਦੀ ਪੁੱਛਗਿੱਛ ਨਹੀਂ ਹੋ ਰਹੀ, ਜਿਸ ਕਾਰਨ ਅਸੀਂ ਅਸਤੀਫ਼ੇ ਦੇ ਕੇ ਸੁਰਖੁਰੂ ਹੋ ਗਏ ਹਾਂ | ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਪਾਰਟੀ ਦੇ ਸੀਨੀਅਰ ਯੂਥ ਆਗੂ ਹੇਠਲੇ ਯੂਥ ਆਗੂਆਂ ਨੂੰ ਭਰੋਸੇ 'ਚ ਲੈਣ ਤੋਂ ਬਿਨ੍ਹਾਂ ਹੀ ਮੀਟਿੰਗਾਂ ਕਰ ਰਹੇ ਹਨ, ਜਿਸ ਤੋਂ ਹੇਠਲਾ ਕੇਡਰ ਬਿਲਕੁਲ ਨਰਾਜ਼ ਚੱਲ ਰਿਹਾ ਹੈ |
ਪਿਛਲੀ ਖ਼ਬਰ ਲਘੂ ਉਦਯੋਗ ਭਾਰਤੀ ਮਹਿਲਾ ਇਕਾਈ ਜਲੰਧਰ ਨੇ ਸਵੈਯਮਸਿੱਧ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਜ਼ਿਲ੍ਹੇ 'ਚ 280 ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ 'ਤੇ ਡੀਜ਼ਲ ਤੇ ਗੈਸ ਦੀ ਸਪਲਾਈ ਨਿਰਵਿਘਨ ਜਾਰੀ-ਏ. ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।