29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲਘੂ ਉਦਯੋਗ ਭਾਰਤੀ ਮਹਿਲਾ ਇਕਾਈ ਜਲੰਧਰ ਨੇ ਸਵੈਯਮਸਿੱਧ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ੈਲੀ)-ਲਘੂ ਉਦਯੋਗ ਭਾਰਤੀ ਮਹਿਲਾ ਇਕਾਈ ਪੰਜਾਬ ਵਲੋਂ ਜਲੰਧਰ ਦੇ ਸਥਾਨਕ ਹੋਟਲ ਵਿਖੇ ਦੋ ਰੋਜ਼ਾ ਸਵੈਯਮਸਿੱਧ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਜੈਪੁਰ ਤੋਂ ਅੰਜੂ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੀ | ਪ੍ਰਦਰਸ਼ਨੀ ਦੌਰਾਨ ਅਰਵਿੰਦ ਧੂਮਲ, ਪ੍ਰਦੀਪ ਮੋਂਗੀਆ (ਸੂਬਾ ਪ੍ਰਧਾਨ, ਲਘੂ ਉਦਯੋਗ ਭਾਰਤੀ ਪੰਜਾਬ), ਵਿਵੇਕ ਰਾਠੌੜ (ਜਨਰਲ ਸਕੱਤਰ, ਲਘੂ ਉਦਯੋਗ ਭਾਰਤੀ ਪੰਜਾਬ), ਮਹਿਲਾ ਇਕਾਈ ਤੋਂ ਪ੍ਰਧਾਨ ਆਰਤੀ ਸਚਦੇਵਾ, ਜਨਰਲ ਸਕੱਤਰ ਰਮਨ ਪ੍ਰੀਤ ਕੌਰ ਤੇ ਮੈਂਬਰ ਨੀਤੂ ਨੰਦਾ, ਸਰੋਜ ਠਾਕੁਰ, ਪ੍ਰੀਤੀ ਠਾਕੁਰ, ਦੀਪਿਕਾ ਠਾਕੁਰ, ਦੀਪਿਕਾ ਠਾਕੁਰ, ਦੀਪਿਕਾ ਠਾਕੁਰ, ਦੀਪਿਕਾ ਰਾਠੌਰ, ਅਮਰਦੀਪ ਸ਼ੇਰਗਿੱਲ ਨੇ ਸ਼ਿਰਕਤ ਕੀਤੀ | ਪ੍ਰਦਰਸ਼ਨੀ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ ਗਈ | ਇਸ ਬਾਰੇ ਲਘੂ ਉਦਯੋਗ ਭਾਰਤੀ ਪੰਜਾਬ ਦੀ ਸੂਬਾਈ ਉਪ ਪ੍ਰਧਾਨ ਤੇ ਮਹਿਲਾ ਵਿੰਗ ਦੀ ਸੂਬਾ ਉਪ ਪ੍ਰਧਾਨ ਸੀਮਾ ਧੂਮਲ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 29 ਮਾਰਚ ਤੱਕ ਚੱਲੇਗੀ, ਜਿਥੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਭਾਗੀਦਾਰ ਆਪਣੀ ਕਲਾ, ਸੱਭਿਆਚਾਰ ਤੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਇਕ ਅਖਿਲ ਭਾਰਤੀ ਪਲੇਟਫਾਰਮ ਹੈ, ਜਿਸ ਵਿਚ ਰਾਜਸਥਾਨ (ਜੈਪੁਰ, ਕੋਟਾ, ਜੋਧਪੁਰ, ਉਦੈਪੁਰ), ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਸਮੇਤ ਵੱਖ-ਵੱਖ ਰਾਜਾਂ ਦੇ ਭਾਗੀਦਾਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਲਗਪਗ 40 ਵੱਖ-ਵੱਖ ਸਟਾਲ ਲਗਾਏ ਗਏ ਹਨ ਤੇ ਸਾਰੇ ਭਾਗੀਦਾਰਾਂ ਨੇ ਆਪਣੇ-ਆਪਣੇ ਖੇਤਰਾਂ ਦੀ ਰਵਾਇਤੀ ਕਲਾ, ਦਸਤਕਾਰੀ ਤੇ ਸੱਭਿਆਚਾਰ ਨੂੰ ਇਕ ਛੱਤ ਹੇਠ ਪੇਸ਼ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਵੈਮਸਿਧ ਪ੍ਰਦਰਸ਼ਨੀ ਨਾ ਸਿਰਫ਼ ਅÏਰਤਾਂ ਨੂੰ ਸਵੈ-ਨਿਰਭਰ ਬਣਨ ਦਾ ਮੌਕਾ ਪ੍ਰਦਾਨ ਕਰਦੀ ਹੈ ਬਲਕਿ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਵੀ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਇਹ ਲਘੂ ਉਦਯੋਗ ਭਾਰਤੀ ਮਹਿਲਾ ਇਕਾਈ ਵਲੋਂ ਅÏਰਤਾਂ ਨੂੰ ਸਸ਼ਕਤ ਬਣਾਉਣ ਦਾ ਇਕ ਯਤਨ ਹੈ | ਪ੍ਰਬੰਧਕਾਂ ਨੇ ਆਮ ਲੋਕਾਂ ਨੂੰ ਇਸ ਪ੍ਰਦਰਸ਼ਨੀ ਦਾ ਸਮਰਥਨ ਕਰਨ ਅਤੇ ਦੇਸ਼ ਭਰ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਗਿਣਤੀ ਵਿਚ ਆਉਣ ਦੀ ਅਪੀਲ ਕੀਤੀ ਹੈ | ਇਸ ਮੌਕੇ ਅਨਿਰੁਧ (ਪ੍ਰਧਾਨ), ਵਰੁਣ ਭਲਾ (ਜਨਰਲ ਸਕੱਤਰ) ਸਮੇਤ ਕਈ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਅਚਾਨਕ ਆਈ ਸੋਜ਼ ਨੇ ਲਿਆ ਗੰਭੀਰ ਰੂਪ, ਐੱਨ. ਐੱਚ. ਐੱਸ. ਹਸਪਤਾਲ 'ਚ ਆਧੁਨਿਕ ਇਲਾਜ ਨਾਲ ਬਿਨਾਂ ਸਰਜਰੀ ਹੋਇਆ ਸਫ਼ਲ ਇਲਾਜ... ਅਗਲੀ ਖ਼ਬਰ ਲੋਹੀਆਂ 'ਚ 2 ਯੂਥ ਆਗੂਆਂ ਵਲੋਂ 'ਆਮ ਆਦਮੀ ਪਾਰਟੀ' ਤੋਂ ਅਸਤੀਫ਼ਿਆਂ ਨਾਲ ਸਿਆਸੀ ਭੁਚਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।