29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਤੇਜਬੀਰ ਸਿੰਘ ਹੁੰਦਲ ਦੇ ਨਾਂਅ 'ਤੇ ਸਰਬੋਤਮ ਫਾਰਵਰਡ ਨੂੰ ਦਿੱਤਾ ਜਾਵੇਗਾ ਐਵਾਰਡ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਡਾ. ਜਤਿੰਦਰ ਸਾਬੀ)-ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਖਿਡਾਰੀ ਤੇਜਬੀਰ ਸਿੰਘ ਹੁੰਦਲ ਐਸ. ਪੀ. ਦਾ ਸ਼ਹੀਦ ਦਰਸ਼ਨ ਸਿੰਘ ਕੇ. ਪੀ. ਸਪੋਰਟਸ ਸਟੇਡੀਅਮ 'ਚ ਕਰਵਾਏ ਜਾ ਰਹੇ ਮਿੱਠਾਪੁਰ ਦੇ ਹਾਕੀ ਟੂਰਨਾਮੈਂਟ ਦੌਰਾਨ ਹਾਕੀ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਪੰਜਾਬ ਹਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਤੇ ਮੁੱਖ ਪ੍ਰਬੰਧਕ ਨੇ ਦੱਸਿਆ ਕਿ ਹਾਕੀ ਖਿਡਾਰੀ ਤੇਜਬੀਰ ਸਿੰਘ ਹੁੰਦਲ ਦੇ ਨਾਂਅ 'ਤੇ ਮਿੱਠਾਪੁਰ ਦੇ ਸਰਬੋਤਮ ਫਾਰਵਰਡ ਹਾਕੀ ਖਿਡਾਰੀ ਦਾ ਵਿਸ਼ੇਸ਼ ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ ਜੋ ਕਿ ਹਾਕੀ ਦੇ ਖੇਤਰ 'ਚ ਉਭਰਦੇ ਖਿਡਾਰੀਆਂ ਲਈ ਇਕ ਬਹੁਤ ਹੀ ਉਤਸ਼ਾਹਿਤ ਕਰਨ ਵਾਲਾ ਉਪਰਾਲਾ ਹੈ | ਉਨ੍ਹਾਂ ਨੇ ਦੱਸਿਆ ਕਿ ਮਿੱਠਾਪੁਰ ਹਾਕੀ ਉਲੰਪੀਅਨਾਂ ਦੀ ਧਰਤੀ ਹੈ ਤੇ ਹੁਣ ਹਾਕੀ ਖਿਡਾਰੀ ਦੇ ਨਾਂਅ 'ਤੇ ਐਵਾਰਡ ਦੇਣ ਨਾਲ ਨੌਜਵਾਨ ਖਿਡਾਰੀਆਂ ਦੇ ਹੌਸਲੇ ਬੁਲੰਦ ਹੋਣਗੇ | ਇਸ ਮੌਕੇ ਤੇਜਬੀਰ ਸਿੰਘ ਹੁੰਦਲ ਨੇ ਪ੍ਰਬੰਧਕਾਂ ਨੂੰ ਵਿਸ਼ਵਾਸ਼ ਦਿਵਾਇਆ ਉਹ ਹਾਕੀ ਖਿਡਾਰੀਆਂ ਦੀ ਬਿਹਤਰੀ ਲਈ ਵਚਨ ਵੱਧ ਹਨ ਤੇ ਜੋ ਵੀ ਸੇਵਾਂ ਉਨਾਂ ਦੇ ਜਿੰਮੇ ਲਗਾਈ ਜਾਵੇਗੀ ਉਸ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਮਿੱਠਾਪੁਰ ਦੇ ਹਾਕੀ ਟੂਰਨਾਮੈਂਟ 'ਚ ਬੁਤਾਲਾ, ਚਚਰਾੜੀ, ਰਾਮਪੁਰ ਤੇ ਮਿੱਠਾਪੁਰ ਫਾਈਨਲ 'ਚ ਦਾਖ਼ਲ ਅਗਲੀ ਖ਼ਬਰ ਰਵਨੀਤ ਬਿੱਟੂ ਦਾ ਬੰਦੀ ਸਿੰਘਾਂ ਬਾਰੇ ਬਿਆਨ ਭਾਜਪਾ ਦੀ ਫਿਰਕੂ ਸੋਚ ਦਾ ਪ੍ਰਗਟਾਵਾ-ਸਿੱਖ ਤਾਲਮੇਲ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।