29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਿੱਠਾਪੁਰ ਦੇ ਹਾਕੀ ਟੂਰਨਾਮੈਂਟ 'ਚ ਬੁਤਾਲਾ, ਚਚਰਾੜੀ, ਰਾਮਪੁਰ ਤੇ ਮਿੱਠਾਪੁਰ ਫਾਈਨਲ 'ਚ ਦਾਖ਼ਲ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਡਾ.ਜਤਿੰਦਰ ਸਾਬੀ)-ਮਿੱਠਾਪੁਰ ਦਾ ਹਾਕੀ ਟੂਰਨਾਮੈਂਟ ਜੋ ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ ਸ਼ਹੀਦ ਦਰਸ਼ਨ ਸਿੰਘ ਕੇ. ਪੀ. ਸਪੋਰਟਸ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਚੈਂਪੀਅਨਸ਼ਿਪ ਦੇ ਅੱਜ ਸੈਮੀਫਾਈਨਲ ਮੁਕਾਬਲੇ ਖੇਡੇ ਗਏ | ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਅੱਜ ਖੇਡੇ ਗਏ ਅੰਡਰ 14 ਸਾਲ ਵਰਗ ਦੇ ਸੈਮੀਫਾਈਨਲ ਮੁਕਾਬਲਿਆਂ 'ਚੋਂ ਚਚਰਾੜੀ ਨੇ ਮਿੱਠਾਪੁਰ ਨੂੰ ਤੇ ਰਾਮਪੁਰ ਨੇ ਸੰਸਾਰਪੁਰ ਨੂੰ ਹਰਾ ਕੇ ਫਾਈਨਲ 'ਚ ਥਾਂ ਪੱਕੀ ਕੀਤੀ | ਅੰਡਰ 17 ਸਾਲ ਵਰਗ ਦੇ ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ 'ਚ ਬੁਤਾਲਾ ਨੇ ਬਾਬਾ ਬਕਾਲਾ ਨੂੰ ਤੇ ਮਿੱਠਾਪੁਰ ਨੇ ਤੇਹਿੰਗ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ ਤੇ ਇਹ ਮੁਕਾਬਲੇ 29 ਮਾਰਚ ਨੂੰ ਖੇਡੇ ਜਾਣਗੇ ਤੇ ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਕਰਨਗੇ | ਇਸ ਮੌਕੇੇ ਖਿਡਾਰੀਆਂ ਨਾਲ ਜਾਣ ਪਛਾਣ ਉਲੰਪੀਅਨ ਰੁਪਿੰਦਰਰਪਾਲ ਸਿੰਘ, ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਤੇਜਬੀਰ ਸਿੰਘ ਹੁੰਦਲ ਐਸ. ਪੀ., ਉਲੰਪੀਅਨ ਗੁਰਬਾਜ ਸਿੰਘ, ਉਲੰਪੀਅਨ ਗੁਨਦੀਪ ਕੁਮਾਰ, ਕੌਮਾਂਤਰੀ ਹਾਕੀ ਖਿਡਾਰੀ ਦਲਜੀਤ ਸਿੰਘ ਢਿੱਲੋ, ਉਲੰਪੀਅਨ ਵਰੁਣ ਕੁਮਾਰ ਤੇ ਚੀਫ ਹਾਕੀ ਕੋਚ ਐਨ. ਆਈ. ਐਸ. ਪਟਿਆਲਾ (ਸਾਬਕਾ) ਡਾ. ਬਲਜੀਤ ਕੌਰ ਨੇ ਕੀਤੀ | ਇਸ ਮੌਕੇ ਮਿੱਠਾਪੁਰ ਹਾਕੀ ਕਲੱਬ ਵਲੋਂ ਅਮਰੀਕ ਸਿੰਘ ਪਵਾਰ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਖਿਡਾਰੀਆਂ ਦਾ ਸਵਾਗਤ ਕੀਤਾ | ਇਸ ਮੌਕੇ ਤੇ ਹਾਕੀ ਖਿਡਾਰੀ ਤੇ ਹਾਕੀ ਖੇਡ ਪ੍ਰੇਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਪਾਰਟੀ ਦੇ ਇਤਿਹਾਸ ਤੇ ਕੇਂਦਰ ਦੇ ਬਹੁਪੱਖੀ ਵਿਕਾਸ ਨੂੰ ਲੈ ਕੇ ਭਾਜਪਾ ਨੇ ਲਗਾਈ ਪ੍ਰਦਰਸ਼ਨੀ ਅਗਲੀ ਖ਼ਬਰ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਤੇਜਬੀਰ ਸਿੰਘ ਹੁੰਦਲ ਦੇ ਨਾਂਅ 'ਤੇ ਸਰਬੋਤਮ ਫਾਰਵਰਡ ਨੂੰ ਦਿੱਤਾ ਜਾਵੇਗਾ ਐਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।