29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਾਰਟੀ ਦੇ ਇਤਿਹਾਸ ਤੇ ਕੇਂਦਰ ਦੇ ਬਹੁਪੱਖੀ ਵਿਕਾਸ ਨੂੰ ਲੈ ਕੇ ਭਾਜਪਾ ਨੇ ਲਗਾਈ ਪ੍ਰਦਰਸ਼ਨੀ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਲੋਂ ਉੱਤਰੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਮੰਡਲ ਨੰਬਰ 1, 2, 3 ਤੇ 4 'ਚ ਵਰਕਰਾਂ ਦੀ ਸੰਗਠਨਾਤਮਕ ਮਜ਼ਬੂਤੀ ਤੇ ਹੁਨਰ ਵਿਕਾਸ ਲਈ ਇਕ ਸਿਖਲਾਈ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਪਿਛਲੇ 13 ਸਾਲਾਂ 'ਚ ਜਨ ਭਲਾਈ ਅਤੇ ਲੋਕ ਭਲਾਈ ਯੋਜਨਾਵਾਂ ਰਾਹੀਂ ਭਾਰਤ ਦੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਾਰੀਆਂ ਪ੍ਰਾਪਤੀਆਂ 'ਤੇ ਇਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਉਦਘਾਟਨ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੀਤਾ ਅਤੇ ਸਿਖਲਾਈ ਕੈਂਪ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ ਨੇ ਕੀਤੀ | ਇਸ ਮੌਕੇ ਆਰ. ਐਸ. ਐਸ. ਦੇ ਡਾ. ਸਤੀਸ਼ ਸ਼ਰਮਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਰਾਕੇਸ਼ ਰਾਠੌਰ, ਅਨਿਲ ਸਰੀਨ, ਕਿ੍ਸ਼ਨ ਦੇਵ ਭੰਡਾਰੀ, ਸੂਰਜ ਭਾਰਦਵਾਜ, ਮੀਨੂ ਸੇਠੀ, ਰਮਨ ਪੱਬੀ ਮੁੱਖ ਤੌਰ 'ਤੇ ਮੌਜੂਦ ਸਨ | ਸਿਖਲਾਈ ਕੈਂਪ ਵਿਚ ਡਾ. ਸਤੀਸ਼ ਸ਼ਰਮਾ ਨੇ ਵਰਕਰਾਂ ਨੂੰ ਸੰਘ ਦੁਆਰਾ ਚਲਾਏ ਜਾ ਰਹੇ ਪੰਚ ਪਰਿਵਰਤਨ ਬਾਰੇ ਸੰਖੇਪ 'ਚ ਜਾਣਕਾਰੀ ਦਿੱਤੀ | ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਪਾਰਟੀ ਵਲੋਂ ਚਲਾਏ ਜਾ ਰਹੇ ਸਿਖਲਾਈ ਕੈਂਪ ਦਾ ਉਦੇਸ਼ ਪਾਰਟੀ ਵਰਕਰਾਂ ਨੂੰ ਸੰਗਠਨ ਦੀ ਵਿਚਾਰਧਾਰਾ, ਕਾਰਜ ਸ਼ੈਲੀ, ਨੀਤੀਆਂ ਤੇ ਜਨ ਸੰਪਰਕ ਦੇ ਪ੍ਰਭਾਵਸ਼ਾਲੀ ਤਰੀਕਿਆਂ ਤੋਂ ਜਾਣੂ ਕਰਵਾਉਣਾ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ, ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿੱਜ, ਦਵਿੰਦਰ ਭਾਰਦਵਾਜ, ਭੁਪਿੰਦਰ ਕੁਮਾਰ, ਜ਼ਿਲ੍ਹਾ ਸਕੱਤਰ ਅਮਿੱਤ ਭਾਟੀਆ, ਕੌਂਸਲਰ ਭਗਵਤ ਪ੍ਰਭਾਕਰ, ਮੰਡਲ ਪ੍ਰਧਾਨ ਰਾਜੇਸ਼ ਕੁਮਾਰ ਆਰ.ਕੇ., ਅੱਜ ਸ਼ਾਰਦਾ, ਸੰਨ੍ਹੀ ਸ਼ਰਮਾ, ਦਿਨੇਸ਼ ਖੰਨਾ, ਹੇਮੰਤ ਖੰਨਾ, ਮਨਹਾਸ ਪਰਾਸ਼ਰ, ਗੁਰਦੀਪ ਸਿੰਘ, ਕਿਰਨ ਭਗਤ, ਰੌਸ਼ਨ ਲਾਲ, ਮੁਹੰਮਦ ਸਿਕੰਦਰ, ਰਾਜੇਸ਼ ਕੁਮਾਰ, ਮਨੀਸ਼ ਪਾਠਕ, ਪ੍ਰਮੋਦ ਕਸ਼ਯਪ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਡਾ. ਰਣਜੀਤ ਸਿੰਘ ਬਾਜਵਾ ਦੀ ਯਾਦ 'ਚ ਸ਼ੋਕ ਸਭਾ ਅਗਲੀ ਖ਼ਬਰ ਮਿੱਠਾਪੁਰ ਦੇ ਹਾਕੀ ਟੂਰਨਾਮੈਂਟ 'ਚ ਬੁਤਾਲਾ, ਚਚਰਾੜੀ, ਰਾਮਪੁਰ ਤੇ ਮਿੱਠਾਪੁਰ ਫਾਈਨਲ 'ਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।