30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੁਰੱਖਿਅਤ ਨੌਕਰੀ ਲਈ ਏ. ਆਈ. ਦੀ ਸਿਖਲਾਈ ਜ਼ਰੂਰੀ-ਉਬਰਾਏ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ਿਵ)-ਜੇ. ਸੀ. ਓ. ਐਮ. ਜਲੰਧਰ 1.0 ਨੇ ਜਲੰਧਰ ਦੇ ਇਕ ਸਥਾਨਕ ਹੋਟਲ 'ਚ ਚੇਅਰਪਰਸਨ ਸੰਜੀਵ ਥਮਨ ਅਤੇ ਪ੍ਰਾਜੈਕਟ ਡਾਇਰੈਕਟਰ ਜੋਏ ਮਲਿਕ ਦੀ ਅਗਵਾਈ 'ਚ ਇਕ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸ ਦਾ ਵਿਸ਼ਾ ਏ. ਆਈ. ਨਾਲ ਸੰਬੰਧਿਤ ਸੀ | ਇਸ 'ਚ ਜਿਥੇ ਉਤਸ਼ਾਹੀ ਭਾਗੀਦਾਰਾਂ ਨੇ ਹਿੱਸਾ ਲਿਆ ਉਥੇ ਪ੍ਰਸਿੱਧ ਸੀ. ਏ. ਪੁਨੀਤ ਓਬਰਾਏ ਨੇ ਉਨ੍ਹਾਂ ਨੂੰ ਚੈਟ ਜੀ. ਪੀ. ਟੀ. ਸਮੇਤ ਵੱਖ-ਵੱਖ ਏ. ਆਈ. ਟੂਲ ਦੇ ਗੁਰ ਸਿਖਾਏ | ਉਨ੍ਹਾਂ ਦੱਸਿਆ ਕਿ ਜਿਥੇ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੰਸ) ਫ਼ਾਇਦੇਮੰਦ ਹਨ ਤੇ ਉਸ ਦੇ ਨੁਕਸਾਨ ਵੀ ਕਾਫੀ ਹਨ | ਉਨ੍ਹਾਂ ਦੱਸਿਆ ਕਿ ਏ. ਆਈ. ਸੋਚ ਨਹੀਂ ਸਕਦਾ ਪਰ ਫਿਰ ਵੀ ਘੱਟ ਕੀਮਤ 'ਤੇ ਸ਼ਾਨਦਾਰ ਨਤੀਜੇ ਦੇ ਸਕਣ ਵਿਚ ਸਮਰੱਥ ਹੈ | ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਪੂਰੀ ਤਰ੍ਹਾਂ ਏ. ਆਈ. 'ਤੇ ਨਿਰਭਰ ਨਹੀਂ ਕਰ ਸਕਦੇ | ਇਸ ਤੋਂ ਇਲਾਵਾ ਏ. ਆਈ. ਕਿਸੇ ਦੀਆਂ ਨੌਕਰੀਆਂ ਨੂੰ ਖ਼ਤਮ ਨਹੀਂ ਕਰ ਸਕਦਾ ਪਰ ਸੁਰੱਖਿਅਤ ਨੌਕਰੀ ਲਈ ਏ. ਆਈ. ਦੀ ਸਿਖਲਾਈ ਜ਼ਰੂਰੀ ਹੈ | ਇਸ ਮੌਕੇ ਕੋਚ ਮਨਪ੍ਰੀਤ ਕੌਰ, ਵਿਸ਼ੇਸ਼ ਮਹਿਮਾਨ ਸੌਰਭ ਖੰਨਾ, ਹਰਪ੍ਰੀਤ ਓਬਰਾਏ, ਮਾਹੀ ਮਲਹਨ ਅਤੇ ਦਿਵਿਯਾਨ ਖੰਨਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਲਾਅ ਕਾਲਜ 'ਚ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।