30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸੇਂਟ ਸੋਲਜਰ ਲਾਅ ਕਾਲਜ 'ਚ ਸੈਮੀਨਾਰ ਕਰਵਾਇਆ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਪਵਨ ਖਰਬੰਦਾ)-ਸੇਂਟ ਸੋਲਜਰ ਲਾਅ ਕਾਲਜ ਵਿਖੇ ਸਥਿਤ ਸੈਂਟਰ ਫਾਰ ਪਾਲਿਸੀ ਐਂਡ ਰਿਸਰਚ (ਰਜਿਸਟਰਡ) ਨੇ 'ਸ਼ਾਸਨ ਅਤੇ ਵਿਕਾਸ 2047 ਟੀਚੇ ਦੀ ਉਡੀਕ' ਵਿਸ਼ੇ 'ਤੇ ਇਕ ਰੋਜ਼ਾ ਰਾਸ਼ਟਰੀ ਆਨਲਾਈਨ ਸੈਮੀਨਾਰ ਕਰਵਾਇਆ | ਸੈਮੀਨਾਰ 'ਚ ਚਾਰ ਸੈਸ਼ਨ ਹਨ, ਜਿਨ੍ਹਾਂ ਦਾ ਉਦੇਸ਼ 2047 ਵੱਲ ਭਾਰਤ ਦੇ ਵਿਕਾਸ ਦੇ ਰੋਡਮੈਪ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸਿੱਖਿਆ ਸ਼ਾਸਤਰੀਆਂ, ਕਾਨੂੰਨੀ ਮਾਹਿਰਾਂ ਤੇ ਵਿਦਵਾਨਾਂ ਨੂੰ ਇਕੱਠੇ ਕਰਨਾ ਹੈ | ਪ੍ਰੋਗਰਾਮ ਦੀ ਸ਼ੁਰੂਆਤ ਸੇਂਟ ਸੋਲਜਰ ਲਾਅ ਕਾਲਜ ਦੇ ਡਾਇਰੈਕਟਰ ਡਾ. ਐੱਸ. ਸੀ. ਸ਼ਰਮਾ ਵਲੋਂ ਸਵਾਗਤ ਤੇ ਜਾਣ-ਪਛਾਣ ਨਾਲ ਹੋਈ | ਸੈਮੀਨਾਰ ਦਾ ਰਸਮੀ ਉਦਘਾਟਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਮ. ਐੱਸ. ਚÏਹਾਨ ਨੇ ਕੀਤਾ ਅਤੇ ਇਸ ਦੀ ਪ੍ਰਧਾਨਗੀ ਡਾ. ਸਤੀਸ਼ ਵਰਮਾ, ਪ੍ਰੋ. ਡਾ. ਰਿਸ਼ੀ ਰਾਜ ਸ਼ਰਮਾ, ਪ੍ਰੋ. ਡਾ. ਰੂਪਮ ਜਗੋਤਾ ਅਤੇ ਪ੍ਰੋ. ਡਾ. ਅਮਨ ਅੰਮਿ੍ਤ ਚੀਮਾ ਨੇ ਕੀਤੀ | ਇਹ ਸੈਮੀਨਾਰ ਦੇਸ਼ ਭਰ ਦੀਆਂ 30 ਤੋਂ ਵੱਧ ਵੱਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ | ਇਹ ਰਾਸ਼ਟਰੀ ਸੈਮੀਨਾਰ ਬੌਧਿਕ ਆਦਾਨ-ਪ੍ਰਦਾਨ, ਨੀਤੀਗਤ ਵਿਚਾਰ-ਵਟਾਂਦਰੇ ਤੇ ਸ਼ਾਸਨ ਅਤੇ ਵਿਕਾਸ ਬਾਰੇ ਅਗਾਂਹਵਧੂ ਸੂਝ-ਬੂਝ ਲਈ ਇਕ ਮਹੱਤਵਪੂਰਨ ਪਲੇਟਫ਼ਾਰਮ ਪ੍ਰਦਾਨ ਕਰਨ ਦੀ ਉਮੀਦ ਹੈ, ਜੋ ਕਿ 2047 ਲਈ ਭਾਰਤ ਦੇ ਦਿ੍ਸ਼ਟੀਕੋਣ ਨਾਲ ਮੇਲ ਖਾਂਦਾ ਹੈ¢
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਦੇ ਵਾਰਡ 'ਚ ਖੁੱਲ੍ਹੀ ਆਮ ਆਦਮੀ ਕਲੀਨਿਕ ਅਗਲੀ ਖ਼ਬਰ ਸੁਰੱਖਿਅਤ ਨੌਕਰੀ ਲਈ ਏ. ਆਈ. ਦੀ ਸਿਖਲਾਈ ਜ਼ਰੂਰੀ-ਉਬਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।