30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗਲੋਬਲ ਗ੍ਰਾਂਟ ਡਿਸਟਰਿਕ 3070 ਅਧੀਨ ਲਗਾਇਆ ਹੈਂਡ ਵਾਸ਼ ਸਟੇਸ਼ਨ

ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਸ਼ੈਲੀ)-ਜਲੰਧਰ ਦੇ ਏ. ਐਨ. ਗੁਜਰਾਲ ਸਕੂਲ ਵਿਖੇ ਕਿਰਨ ਅਗਰਵਾਲ ਦੀ ਅਗਵਾਈ ਹੇਠ ਇਕ ਪ੍ਰੋਗਰਾਮ ਦੌਰਾਨ ਸਾਊਥ ਗਲੋਬਲ ਗਲਾਂਟ ਡਿਸਟਰਿਕ 3070 ਦੇ ਤਹਿਤ ਏ. ਐਨ. ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੱਖਣੀ ਨੂੰ ਇਕ ਹੈਂਡ ਵਾਸ਼ ਸਟੇਸ਼ਨ ਭੇਟ ਕੀਤਾ ਤੇ ਇਸ ਦੀ ਸ਼ੁਰੂਆਤ ਦਾ ਉਦਘਾਟਨ ਕੀਤਾ | ਇਸ ਮੌਕੇ ਨੀਨਾ ਸੋਂਧੀ, ਸੰਗੀਤਾ ਸਹਿਗਲ, ਸੁਰਿੰਦਰ ਕੌਰ, ਮਨਜੀਤ ਗਰੇਵਾਲ ਤੇ ਡਾ. ਆਦਰਸ਼ ਕਾਲਰਾ ਮੌਜੂਦ ਸਨ | ਡਾਇਰੈਕਟਰ ਕਵਿਤਾ ਜੋਸ਼ੀ ਤੇ ਪਿ੍ੰਸੀਪਲ ਜੀਵਨ ਜੋਤੀ ਗੌਤਮ ਨੇ ਸਾਰਿਆਂ ਦਾ ਧੰਨਵਾਦ ਕੀਤਾ | ਸਮਾਗਮ 'ਚ ਸਕੂਲ ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਮੌਜੂਦ ਸਨ |
ਪਿਛਲੀ ਖ਼ਬਰ ਡਰੇਨ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਨਾ ਪਾਉਣ ਨੂੰ ਲੈ ਕੇ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਦਿਆਨੰਦ ਆਯੁਰਵੈਦਿਕ ਕਾਲਜ ਜਲੰਧਰ 'ਚ ਵਿਆਖਿਆਨ ਪੋ੍ਰਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।