ਮਹਿਤਪੁਰ, 28 ਮਾਰਚ (ਲਖਵਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਰ ਮਹਿਤਪੁਰ ਵਿਖੇ ਰਾਮ ਨੌਮੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਜਿਸ ਦੌਰਾਨ ਰਾਮਾਇਣ ਦੇ ਪਾਠ ਭੋਗ 12 ਵਜੇ ਪਾਇਆ ਗਿਆ | ਉਪਰੰਤ ਸ਼ਾਮ 4 ਵਜੇ ਸੰਗਤਾਂ ਵਲੋਂ ਸੰਧਿਆ ਫ਼ੇਰੀ ਕੱਢੀ ਗਈ, ਜੋ ਸਾਰੇ ਸ਼ਹਿਰ ਦੀ ਪ੍ਰਕਿਰਮਾ ਕਰਦੀ ਹੋਈ ਸ਼ਾਮ ਵਾਪਸ ਮੰਦਰ ਆ ਕੇ ਸਮਾਪਤ ਹੋਈ | ਸੰਗਤਾਂ ਵਲੋਂ ਸੰਧਿਆਂ ਫ਼ੇਰੀ ਦਾ ਨਿੱਘਾ ਸਵਾਗਤ ਕੀਤਾ | ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਸੰਧਿਆ ਫੇਰੀ ਦੌਰਾਨ ਇਸਤਰੀ ਸਤਿਸੰਗ ਸਭਾ ਵਲੋਂ ਰਾਮ ਜੀ ਦਾ ਗੁਣਗਾਨ ਕੀਤਾ | ਇਸ ਮੌਕੇ ਅਸ਼ੋਕ ਸੂਦ ਪ੍ਰਧਾਨ, ਸ਼ਿਵ ਪ੍ਰਕਾਸ਼ ਧੀਮਾਨ, ਡਾ. ਅਮਰਜੀਤ ਸਿੰਘ ਥਿੰਦ ਬੁਲਾਰਾ ਪੰਜਾਬ, ਦੀਪਕ ਸੂਦ ਪ੍ਰਧਾਨ, ਵਿਨੋਦ ਸ਼ਰਮਾ, ਅਜੇ ਸੂਦ, ਰਾਮਾ ਭੰਡਾਰੀ, ਬਰਜੇਸ਼ ਮਹਿਤਾ, ਅਸ਼ਵਨੀ ਸ਼ਰਮਾ, ਬਬਲੀ ਭਾਟੀਆ, ਵਿਨੋਦ ਵਰਮਾ, ਸੋਨੂੰ ਸੂਦ, ਰਮੇਸ਼ ਵਰਮਾ, ਮਹਿੰਦਰ ਸੂਦ, ਮੋਨੂੰ ਚੌਪੜਾ, ਅਮਨ ਅਰੋੜਾ, ਵਿਨੋਦ ਬਠਲਾ ਆਸ਼ੂ ਭੰਡਾਰੀ, ਮਨਦੀਪ ਸ਼ਰਮਾ, ਤਿਲਕ ਬਰਮਾ, ਪ੍ਰਦੀਪ ਤਿਵਾੜੀ, ਕਿ੍ਸ਼ਨ ਧੀਰ, ਕਾਕੂ ਧੀਰ, ਹੈਪੀ, ਸਾਹਿਲ, ਨਿਸ਼ਾਤ ਵਰਮਾ, ਅਜੀਤ, ਕਰਨ, ਮਨਦੀਪ, ਨਗੀਨਾ ਆਦਿ ਹਾਜ਼ਰ ਸਨ |