01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹਨੂਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਆਰੋਹਣ 2026 ਸ਼ਾਨਦਾਰ ਹੋ ਨਿੱਬੜਿਆ

ਅਜੀਤ ਡੈਸਕ 29-03-2026
ਗੁਰਾਇਆ, 28 ਮਾਰਚ (ਬਲਵਿੰਦਰ ਸਿੰਘ)-ਸ੍ਰੀ ਹਨੂਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਨੇ ਸਾਲਾਨਾ ਦਿਵਸ 'ਆਰੋਹਣ 2026' ਮਨਾਇਆ | ਸਮਾਗਮ 'ਚ ਚੇਅਰਮੈਨ ਦੀ ਮਾਤਾ ਸ਼ਾਂਤੀ ਦੇਵੀ ਗੁਪਤਾ ਵੀ ਹਾਜ਼ਰ ਰਹੇ | ਸਮਾਰੋਹ ਦਾ ਰਸਮੀ ਉਦਘਾਟਨ ਚੇਅਰਮੈਨ ਗਿਰੀਸ਼ ਗੁਪਤਾ (ਮੁੱਖ ਮਹਿਮਾਨ) ਪ੍ਰਧਾਨ ਨਰੇਸ਼ ਗੁਪਤਾ ਤੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਕੰਗ ਵਲੋਂ ਸ਼ਮਾਂ ਰੌਸ਼ਨ ਕਰਦੇ ਕੀਤਾ ਗਿਆ | ਡਾ. ਦੇਵਿੰਦਰ ਕੁਮਾਰ ਤੇ ਹੋਰ ਉੱਘੇ ਵਿਅਕਤੀ ਵੀ ਪੁੱਜੇ ਹੋਏ ਸਨ | ਆਪਣੇ ਸੰਬੋਧਨ 'ਚ ਡਾ. ਦੇਵਿੰਦਰ ਕੁਮਾਰ ਨੇ ਅਕਾਦਮਿਕ ਉੱਤਮਤਾ ਨੂੰ ਸੱਭਿਆਚਾਰਕ ਤੇ ਸਿਰਜਣਾਤਮਿਕ ਕੰਮਾਂ ਨਾਲ ਜੋੜਨ ਦੇ ਮਹੱਤਵ 'ਤੇ ਜ਼ੋਰ ਦਿੱਤਾ | ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਰੇਸ਼ ਗੁਪਤਾ ਨੇ ਵਿਦਿਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ ਨੂੰ ਰੂਪ ਦੇਣ ਵਿਚ ਅਜਿਹੇ ਸਮਾਗਮਾਂ ਦੇ ਮਹੱਤਵ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਿੱਖਿਆ ਸਿਰਫ਼ ਅਕਾਦਮਿਕ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਵਿਚ ਸੱਭਿਆਚਾਰਕ, ਵਿਸ਼ਵਾਸ ਨਿਰਮਾਣ ਤੇ ਲੀਡਰਸ਼ਿਪ ਦੇ ਗੁਣਾਂ ਦਾ ਵਿਕਾਸ ਵੀ ਸ਼ਾਮਿਲ ਹੈ | ਸਾਲਾਨਾ ਰਿਪੋਰਟ ਪਿ੍ੰਸੀਪਲ ਡਾ. ਪਲਵਿੰਦਰ ਕੁਮਾਰ ਵਲੋਂ ਪੇਸ਼ ਕੀਤੀ ਗਈ, ਜਿਨ੍ਹਾਂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਸੰਸਥਾ ਦੀ ਨਿਰੰਤਰ ਪ੍ਰਗਤੀ 'ਤੇ ਮਾਣ ਪ੍ਰਗਟਾਇਆ | ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਇਕ ਮਨਮੋਹਕ ਫ਼ੈਸ਼ਨ ਸ਼ੋਅ ਪੇਸ਼ ਕੀਤਾ, ਜਦਕਿ ਮਾਡਲਿੰਗ ਸ਼ੋਅ-ਕੇਸ ਨੇ ਵਿਦਿਆਰਥੀਆਂ ਦੇ ਵਿਸ਼ਵਾਸ ਤੇ ਪ੍ਰਤਿਭਾ ਨੂੰ ਉਜਾਗਰ ਕੀਤਾ | ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਆਜ਼ਾਦ ਰੰਗ ਮੰਚ, ਨਾਨਕ ਦੁਆਰਾ ਪੇਸ਼ ਕੀਤੀ ਗਈ ਸ਼ਕਤੀਸ਼ਾਲੀ ਨਾਟਕੀ ਪੇਸ਼ਕਾਰੀ ਸੀ |
ਪਿਛਲੀ ਖ਼ਬਰ ਸੀ. ਐੱਚ. ਸੀ. ਬੜਾ ਪਿੰਡ ਵਲੋਂ ਐਚ. ਪੀ. ਵੀ. ਟੀਕਾਕਰਨ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਸ੍ਰੀ ਰਾਮ ਨੌਮੀ ਨੂੰ ਸਮਰਪਿਤ ਰਾਤ ਦੇ ਸਮਾਗਮ ਦੌਰਾਨ ਭਜਨਾਂ 'ਤੇ ਸ਼ਰਧਾਲੂ ਖੂਬ ਝੂਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।