09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਿਸ਼ਪ ਹਾਊਸ ਚਰਚ 'ਚ ਸ਼ਰਧਾ ਨਾਲ ਮਨਾਇਆ 'ਗੁੱਡ ਫਰਾਈ ਡੇ'

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਹਰਵਿੰਦਰ ਸਿੰਘ ਫੁੱਲ)-ਗੁੱਡ ਫਰਾਈਡੇ ਦੇ ਸੰਬੰਧ 'ਚ ਵਿਸ਼ੇਸ ਅਰਦਾਸ ਸਮਾਗਮ ਬਿਸਪ ਹਾਊਸ ਚਰਚ ਜਲੰਧਰ ਵਿਖੇ ਸ਼ਰਧਾ ਨਾਲ ਕਰਵਾਇਆ | ਉਪਰੰਤ ਬਿਸ਼ਪ ਹਾਊਸ ਵਲੋਂ ਬਿਸ਼ਪ ਜੋਸ ਸੁਬਾਸਟੀਅਨ ਦੀ ਅਗਵਾਈ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਫਾਦਰ ਐਂਥਨੀ ਤੁਰਤੀ, ਫਾਦਰ ਟਰੇਸ ਬਾਬੂ ਤੇ ਫਾਦਰ ਰਹਿਮਾਨ ਬਾਬੂ ਵੀ ਉਨ੍ਹਾਂ ਦੇ ਨਾਲ ਸਨ | ਸ਼ੋਭਾ ਯਾਤਰਾ ਬਿਸ਼ਪ ਹਾਊਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਸ ਬਿਸ਼ਪ ਹਾਊਸ ਵਿਖੇ ਪਹੰੁਚ ਕੇ ਸਮਾਪਤ ਹੋਈ | ਸ਼ੋਭਾ ਯਾਤਰਾ 'ਚ ਸ਼ਾਮਿਲ ਸ਼ਰਧਾਲੂਆਂ ਵਲੋਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਤੇ ਸਿੱਖਿਆਵਾਂ ਨੂੰ ਦਰਸਾਉਂਦੀਆਂ ਤਖ਼ਤੀਆਂ ਚੁੱਕੀਆਂ ਹੋਈਆ ਸਨ | ਵੱਡੀ ਗਿਣਤੀ ਸ਼ਰਧਾਲੂ ਪ੍ਰਭੂ ਯਿਸੂ ਦਾ ਗੁਣਗਾਨ ਕਰਦੇ ਹੋਏ ਯਾਤਰਾ ਦੇ ਨਾਲ ਚੱਲ ਰਹੇ ਸਨ | ਇਸ ਤੋਂ ਪਹਿਲਾਂ ਬਿਸ਼ਪ ਜੋਸ ਸੁਬਾਸਟੀਅਨ ਨੇ ਸ਼ਰਧਾਲੂਆਂ ਨੂੰ ਪ੍ਰਭੂ ਯਿਸੂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹੋਏ ਦੁਨੀਆ 'ਚ ਅਮਨ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਇਸ ਮੌਕੇ ਫਾਦਰ ਐਥਨੀ ਤੁਰਤੀ ਨੇ ਕਿਹਾ ਕਿ ਪ੍ਰਭੂ ਯਿਸੂ ਨੇ ਇਨਸਾਨ ਨੂੰ ਪਾਪਾ ਤੋਂ ਬਚਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ | ਸ਼ੋਭਾ ਯਾਤਰਾ 'ਚ ਵਿਲੀਅਮ ਵੜੈਚ ਤੇ ਹੋਰਨਾਂ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ |
ਪਿਛਲੀ ਖ਼ਬਰ ਐਲ. ਪੀ. ਯੂ. ਵਿਖੇ 'ਵਨ ਵਰਲਡ' ਸਮਾਗਮ 'ਚ ਦਿਖੀ ਦੁਨੀਆ ਭਰ ਦੇ ਸੱਭਿਆਚਾਰਾਂ ਦੀ ਝਲਕ ਅਗਲੀ ਖ਼ਬਰ ਮਜ਼ਬੂਤ ਸੰਗਠਨ ਨਾਲ ਭਾਜਪਾ ਬਦਲਾਅ ਲਿਆ ਕੇ ਪੰਜਾਬ 'ਚ ਬਣਾਏਗੀ ਆਪਣੀ ਸਰਕਾਰ-ਸ੍ਰੀਨਿਵਾਸਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।