09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੀ ਨਿਗਮ ਯੂਨੀਅਨ ਨੇ ਕੀਤੀ ਨਿੰਦਾ <br/>

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਸ਼ਿਵ)-ਆਲ ਇੰਡੀਆ ਵਾਲਮੀਕਿਨ ਟਾਈਗਰ ਫੋਰਸ ਤੇ ਨਿਗਮ ਦੀ ਡਰਾਈਵਰ, ਟੈਕਨੀਕਲ ਵਰਕਸ ਯੂਨੀਅਨ ਨੇ ਇਕ ਮੀਟਿੰਗ ਕਰਕੇ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਨੂਰਪੁਰ ਚੱਠਾ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਦੀ ਸਖ਼ਤ ਨਿੰਦਾ ਕਰਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਗੁਰਪਤਵੰਤ ਪੰਨੂੰ ਵਲੋਂ ਪੰਜਾਬ 'ਚ ਫਿਰ ਤੋਂ ਮਾਹÏਲ ਖ਼ਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਜੇਕਰ 72 ਘੰਟੇ 'ਚ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਉਹ ਜਲੰਧਰ ਬੰਦ ਦਾ ਸੱਦਾ ਦੇਣਗੇ | ਇਸ ਮੌਕੇ ਅਜੇ ਖੋਸਲਾ, ਵਿਕੀ ਚੀਦਾ, ਸ਼ੰਮੀ ਲੂਥਰ ਤੇ ਹੋਰ ਹਾਜਰ ਸਨ |

ਪਿਛਲੀ ਖ਼ਬਰ ਮਾਂ ਤਿ੍ਪੁਰਾ ਮਾਲਿਨੀ ਮੇਲੇ ਦੌਰਾਨ ਸ਼ਰਧਾ ਤੇ ਭਗਤੀ ਦੀ ਉਮੜੀ ਭੀੜ ਅਗਲੀ ਖ਼ਬਰ ਗੁਰਬਾਣੀ ਕੀਰਤਨ ਤੇ ਤਬਲਾ ਵਾਦਨ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।