08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਸਬਾ ਜਮਸ਼ੇਰ ਦੀ ਮੁੱਖ ਸੜਕ ਮੰਗਦੀ ਹੈ ਸਰਕਾਰ ਦੀ ਸਵੱਲੀ ਨਜ਼ਰ

ਅਜੀਤ ਡੈਸਕ 04-04-2026
ਜਮਸ਼ੇਰ ਖ਼ਾਸ, 3 ਅਪ੍ਰੈਲ (ਹਰਵਿੰਦਰ ਕੁਮਾਰ)-ਪ੍ਰਵਾਸੀ ਭਾਰਤੀਆਂ ਦੀ ਬੈਲਟ ਵਜੋਂ ਜਾਣੇ ਜਾਂਦੇ ਜਲੰਧਰ ਸ਼ਹਿਰ ਦੇ ਲਾਗਲੇ ਕਸਬਾ ਜਮਸ਼ੇਰ ਖਾਸ ਦੀਆਂ ਅਤੇ ਇਲਾਕੇ ਦੀਆਂ ਕਈ ਸੰਪਰਕ ਸੜਕਾਂ ਬੁਰੀ ਤਰ੍ਹਾਂ ਟੁੱਟ-ਭੱਜ ਦਾ ਸ਼ਿਕਾਰ ਹਨ ਅਤੇ ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ ਵਿਚ ਹਨ | ਰਾਸ਼ਟਰੀ ਰਾਜ ਮਾਰਗ ਤੋਂ ਸਥਾਨਕ ਕਸਬਾ ਜਮਸ਼ੇਰ ਖਾਸ-ਨਕੋਦਰ-ਮੋਗਾ ਬਣਾਏ ਗਏ ਬਾਈਪਾਸ ਨਾਲ ਸ਼ਹਿਰੀਆਂ ਨੂੰ ਤਾਂ ਟ੍ਰੈਫਿਕ ਤੋਂ ਬੇਸ਼ੱਕ ਨਿਜਾਤ ਮਿਲ ਗਈ ਹੋਵੇਗੀ ਪਰ ਪਹਿਲਾ ਤੋਂ ਹੀ ਖਸਤਾ ਹਾਲਤ ਜੰਡਿਆਲਾ ਜਲੰਧਰ ਵਾਇਆਂ ਜਮਸ਼ੇਰ ਨਾਲ ਬਾਈਪਾਸ ਜੋੜ ਕੇ ਇਸੇ ਕਹਿਰੀ ਸੜਕ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਜਲੰਧਰ ਤੋਂ ਜੰਡਿਆਲਾ ਮੁੱਖ ਮਾਰਗ 'ਤੇ ਕਰੀਬ 10 ਸਕੂਲ ਮੇਨ ਸੜਕ ਦੇ ਉੱਪਰ ਪੈਂਦੇ ਹਨ ਇਸ ਇਸ ਸੜਕ 'ਤੇ ਡੂੰਘੇ ਪਏ ਟੋਏ ਕਈ ਜਗ੍ਹਾ ਤੋਂ ਬੁਰੀ ਤਰ੍ਹਾਂ ਟੁੱਟ ਭੱਜ ਦੀ ਸ਼ਿਕਾਰ ਇਹ ਸੜਕ ਆਏ ਦਿਨੀਂ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਜ਼ਿਕਰਯੋਗ ਹੈ ਕਿ ਆਵਾਜਾਈ ਭਰਪੂਰ ਇਸ ਸੜਕ 'ਤੇ ਰੋਜ਼ਾਨਾ ਸੜਕ ਟੁੱਟਣ ਕਾਰਨ ਜਾਮ ਲੱਗਦਾ ਹੈ | ਬਾਈਪਾਸ ਨਾਲ ਜੁੜੀ 'ਤੇ ਭਾਰੀ ਵਾਹਨਾਂ ਦੀ ਸਮਰੱਥਾ ਝੱਲਣ ਤੋਂ ਅਸਮਰੱਥ ਸੰਪਰਕ ਸੜਕਾਂ ਜਮਸ਼ੇਰ, ਜੰਡਿਆਲਾ, ਪ੍ਰਤਾਪ ਪੁਰ ਦਾ ਵਿਚਕਾਰ ਕਈ ਜਗ੍ਹਾ ਡੂੰਘੇ-ਡੂੰਘੇ ਟੋਏ ਪਏ ਹਨ | ਮੀਂਹ ਕਾਰਨ ਕਈ ਜਿਵੇਂ ਹੁਣ ਇਕੱਠੇ ਹੋ ਜਾਣੇ ਆ ਕਈ ਜਗ੍ਹਾ ਤੰਗ ਖੇਤਰ 'ਚੋਂ ਗੁਜਰ ਦੀ ਇਸ ਸੰਪਰਕ ਸੜਕ ਦੀਆਂ ਬਰਮਾ ਬਹੁਤ ਕਮਜ਼ੋਰ ਹਨ ਜੋ ਭਾਰੀ ਬੰਨ ਲਈ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਇਸ ਸਾਬਕਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ, ਪੰਚ ਬਿਕਰਮਜੀਤ ਸਿੰਘ ਵਿੱਕੀ, ਪੰਚ ਹੈਪੀ ਵਾਲੀਆ, ਆਰੀਅਨ ਭੱਟੀ, ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਅਮਨਦੀਪ ਸਿੰਘ ਮਾਨ, ਅਮਿਤ ਕੁਮਾਰ ਤੇ ਹੋਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਨੂੰ ਭਾਰੀ ਵਾਹਨਾਂ ਦੇ ਚੱਲਣ ਦੇ ਅਨੁਕੂਲ ਬਣਾਇਆ ਜਾਵੇ |
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ ਦੇ ਫਿਜ਼ੀਉਥੈਰੇਪੀ ਵਿਭਾਗ 'ਚ ਵਿਦਾਇਗੀ ਸਮਾਗਮ ਮੌਕੇ ਲੱਗੀਆਂ ਰੌੌਣਕਾਂ ਅਗਲੀ ਖ਼ਬਰ ਮਾਂ ਤਿ੍ਪੁਰਾ ਮਾਲਿਨੀ ਮੇਲੇ ਦੌਰਾਨ ਸ਼ਰਧਾ ਤੇ ਭਗਤੀ ਦੀ ਉਮੜੀ ਭੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।