09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦ ਨੋਬੇਲ ਸਕੂਲ ਪ੍ਰਬੰਧਕਾਂ ਨੇ ਮਨਾਇਆ ਸਕੂਲ ਦਾ 10ਵਾਂ ਸਥਾਪਨਾ ਦਿਵਸ

ਅਜੀਤ ਡੈਸਕ 11-04-2026
ਕਰਤਾਰਪੁਰ, 10 ਅਪ੍ਰੈਲ (ਜਨਕ ਰਾਜ ਗਿੱਲ)-ਨੇੜਲੇ ਪਿੰਡ ਭੱਠੇ ਵਿਖੇ ਪ੍ਰੋਫ਼ੈਸਰ ਸੀ. ਐਲ. ਕੌਛੜ ਚੇਅਰਮੈਨ ਦ ਨੋਬੇਲ ਸਕੂਲ ਦੀ ਦੇਖ-ਰੇਖ ਹੇਠ ਚੱਲ ਰਹੇ ਨੋਬੇਲ ਸਕੂਲ ਦਾ 10ਵਾਂ ਸਥਾਪਨਾ ਦਿਵਸ ਚੇਅਰਮੈਨ ਕੋਛੜ ਤੇ ਸਮੂਹ ਪ੍ਰਬੰਧਕਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਜਿਸ ਦੇ ਚਲਦਿਆਂ ਪ੍ਰਬੰਧਕਾਂ ਵਲੋਂ ਸਕੂਲ ਦੀ ਚੜ੍ਹਦੀਕਲਾ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਅਰਦਾਸ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਤੇ ਗੁਰਬਾਣੀ ਕੀਰਤਨ ਕਰਦੇ ਹੋਏ ਸਰਬੱਤ ਭਲੇ ਦੀ ਅਰਦਾਸ ਅਕਾਲ ਪੁਰਖ ਚਰਨਾਂ 'ਚ ਕੀਤੀ ਗਈ | ਇਸ ਮੌਕੇ ਚੇਅਰਮੈਨ ਕੋਛੜ ਤੇ ਮੈਨਜਿੰਗ ਡਾਇਰੈਕਟਰ ਇੰਜੀ: ਕੁਮਾਰ ਸਿਵ ਕੋਛੜ, ਡਾਇਰੈਕਟਰ ਮੈਡਮ ਸਰੋਜ ਸ਼ਰਮਾ ਤੇ ਪਿ੍ੰਸੀਪਲ ਰਵਿੰਦਰ ਕੌਰ ਨੇ ਸਕੂਲ ਵਲੋਂ ਖੇਤਰ 'ਚ ਪਿਛਲੇ 9 ਸਾਲਾਂ ਤੋਂ ਬੱਚਿਆਂ ਦੇ ਸਿੱਖਿਆ ਗਿਆਨ ਤੇ ਚੰਗੇ ਭਵਿੱਖ ਲਈ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਸਾਂਝ ਪਾਈ | ਇਸ ਮੌਕੇ ਉਲੀਕੇ ਗਏ ਸਮਾਗਮ 'ਚ ਸ਼ਰੀਕ ਹੋਈਆਂ ਉੱਘੀਆਂ ਸ਼ਖ਼ਸੀਅਤਾਂ 'ਚ ਮੈਡਮ ਆਰਤੀ ਕੋਛੜ ਪ੍ਰੋਫ਼ੈਸਰ ਡੀ. ਏ. ਵੀ. ਇੰਜੀਨੀਅਰ ਕਾਲਜ, ਮਾਸਟਰ ਕਾਰਤਿਕੇ, ਪਾਠੀ ਸੋਮਨਾਥ, ਖੇਤਰ ਤੋਂ ਪੰਚਾਂ ਸਰਪੰਚਾਂ ਦੇ ਨਾਲ ਬੱਚਿਆਂ ਦੇ ਮਾਤਾ-ਪਿਤਾ ਸਮੇਤ ਬਾਕੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਤੇ ਯਾਦਗਾਰੀ ਸਨਮਾਨ ਭੇਟ ਕੀਤੇ |
ਪਿਛਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।