08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਦਾ 5ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 11-04-2026
ਸ਼ਾਹਕੋਟ, 10 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਦਾ ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਕੋਆਰਡੀਨੇਟਰ ਮੈਡਮ ਮਾਨਸੀ ਬਾਂਸਲ ਨੇ ਦੱਸਿਆ ਕਿ ਸਕੂਲ ਦੇ ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਲੈ ਕੇ ਪਾਸ ਹੋਏ ਹਨ | ਐੱਸ. ਸੀ. ਈ. ਆਰ. ਟੀ. ਵਲੋਂ ਲਏ ਗਏ ਇਮਤਿਹਾਨਾਂ 'ਚ ਅਰਚਨਾ ਤੇ ਮਿਸ਼ਿਕਾ ਕੁਮਾਰੀ ਨੇ 100 ਫ਼ੀਸਦੀ ਅੰਕ, ਹਰਲੀਨ ਕੌਰ ਨੇ 99.6 ਫ਼ੀਸਦੀ ਅੰਕ ਤੇ ਸੁਖਮਨੀ ਕੌਰ ਨੇ 98.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸਕੂਲ 'ਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਸਹਿਜਦੀਪ ਕੌਰ ਨੇ 93.8 ਫ਼ੀਸਦੀ, ਨਵਦੀਪ ਕੌਰ ਨੇ 92.8 ਫ਼ੀਸਦੀ, ਯੁਵਰਾਜ ਨਾਹਰ ਨੇ 92.5 ਫ਼ੀਸਦੀ, ਯੁਵਰਾਜ ਕੋਲ ਨੇ 89.2 ਫ਼ੀਸਦੀ, ਗੁਰਨੂਰ ਸਿੰਘ ਨੇ 88.8 ਫ਼ੀਸਦੀ, ਗੁਰਸੀਰਤ ਸਿੰਘ ਨੇ 88.8 ਫ਼ੀਸਦੀ, ਗੁਰਨੂਰ ਸਿੰਘ ਨੇ 87.2 ਫ਼ੀਸਦੀ ਤੇ ਏਕਮ ਗੁਪਤਾ ਨੇ 80 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਦਾ ਨਾਂਅ ਚਮਕਾਇਆ ਹੈ | ਸਕੂਲ ਪਿ੍ੰਸੀਪਲ ਡਿੰਪਲ ਗੋਇਲ ਨੇ ਬੱਚਿਆਂ ਦੇ ਸ਼ਾਨਦਾਰ ਨਤੀਜੇ 'ਤੇ ਵਧਾਈਆਂ ਦਿੱਤੀਆਂ ਤੇ ਭਵਿੱਖ 'ਚ ਅੱਗੇ ਵੱਧਣ ਲਈ ਪ੍ਰੇਰਨਾ ਦਿੱਤੀ | ਇਸ ਮੌਕੇ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਮੈਡਮ ਸਿਮੀ, ਪੂਨਮ, ਅਰਜਿੰਦਰ ਕੌਰ, ਰਜਿੰਦਰ ਕੌਰ, ਪਰਮਿੰਦਰ ਕੌਰ, ਮਨਜਿੰਦਰ ਕੌਰ, ਸ਼ਰਨਜੀਤ ਕੌਰ, ਰਮਨਦੀਪ ਕੌਰ, ਸ਼ੁਰਭੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਮਲਾ ਕਰਨ ਦੇ ਦੋਸ਼ ਹੇਠ ਤਿੰਨ ਨਾਮਜ਼ਦ ਤੇ 10-12 ਅਣਪਛਾਤਿਆਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਮਹਿਤਪੁਰ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਨਵੀਂ ਕਮੇਟੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।