08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ-ਪਵਨ ਟੀਨੂੰ

ਅਜੀਤ ਡੈਸਕ 11-04-2026
ਆਦਮਪੁਰ, 10 ਅਪ੍ਰੈਲ (ਪ.ਪ.)-14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਸੰਬੰਧੀ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ | ਆਮ ਆਦਮੀ ਦਫਤਰ ਆਦਮਪੁਰ ਵਿਖੇ ਪਾਰਟੀ ਦੇ ਸੀਨੀਅਰ ਲੀਡਰਾਂ, ਵਿੰਗ ਕੋਆਡੀਨੇਟਰਾਂ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ ਦੌਰਾਨ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸੰਬੰਧੀ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਟੇਟ ਲੈਵਲ ਪ੍ਰੋਗਰਾਮ ਵਿਚ ਪਹੁੰਚ ਰਹੇ ਹਨ | ਸਮਾਗਮ ਸੰਬੰਧੀ ਆਦਮਪੁਰ ਹਲਕੇ ਤੋਂ ਵੱਡੇ ਪੱਧਰ 'ਤੇ ਬੱਸਾਂ ਭਰ ਕੇ ਸਮਾਗਮ ਵਿਚ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਹਲਕਾ ਕੋਆਡੀਨੇਟਰ ਕਿਸਾਨ ਵਿੰਗ ਹਰਕੀਤ ਨਿੱਝਰ, ਹਲਕਾ ਸੰਗਠਨ ਇੰਚਾਰਜ ਪਰਮਜੀਤ ਪੰਮਾ, ਜ਼ਿਲ੍ਹਾ ਸੈਕਟਰੀ ਮਦਨ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਅਮਰੀਕ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਆਦਮਪੁਰ ਪਰਮਜੀਤ ਰਾਜਵੰਸ਼, ਮਾਰਕੀਟ ਕਮੇਟੀ ਚੇਅਰਮੈਨ ਭੋਗਪੁਰ ਬਰਕਤ ਰਾਮ, ਵਾਈਸ ਚੇਅਰਮੈਨ ਕਮਲਜੀਤ ਸਲਾਲਾ, ਸ਼ਹਿਰੀ ਪ੍ਰਧਾਨ ਜੋਗਿੰਦਰਪਾਲ, ਹਲਕਾ ਕੋਆਰਡੀਨੇਟ ਐੱਸ. ਸੀ. ਵਿੰਗ ਸੁਖਵੀਰ ਕੁਮਾਰ, ਹਲਕਾ ਕੋਆਰਡੀਨੇਟ ਕਾਂਪੀ ਪਤਾਰਾ, ਮੰਗਾ ਸਿੰਘ, ਬਲਾਕ ਪ੍ਰਧਾਨ ਵਿਪਨ ਕੁਮਾਰ, ਬਲਾਕ ਪ੍ਰਧਾਨ ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਬਲਵਿੰਦਰ ਭੰਡਾਰੀ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਅਮਰੀਕ ਸਿੰਘ, ਬਲਾਕ ਪ੍ਰਧਾਨ ਤਰਸੇਮ ਸਿੰਘ ਚੁਖਿਆਰਾ, ਬਲਾਕ ਪ੍ਰਧਾਨ ਹੈਪੀ ਹਰੀਪੁਰ, ਬੂਟਾ ਸਿੰਘ ਟੀਟੂ, ਬਲਾਕ ਪ੍ਰਧਾਨ ਕਿਸਾਨ ਵਿੰਗ ਸਰਬਜੀਤ ਮਾਧੋਪੁਰ, ਸਰਪੰਚ ਸੁਖਜੀਤ ਦਾਊਦਪੁਰ, ਸੁਰਜੀਤ ਪਾਲ ਮੀਡੀਆ ਇੰਚਾਰਜ, ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ, ਵਿਨੋਦ ਬੌਬੀ ਬਲਾਕ ਸੰਮਤੀ ਮੈਂਬਰ, ਕਿ੍ਸ਼ਨਾ ਗਰੇਵਾਲ ਐਸ. ਸੀ. ਕਮਿਸ਼ਨ ਮੈਂਬਰ, ਮੁਹੰਮਦ ਸ਼ਬੀਰ, ਮਨਦੀਪ ਅਲਾਵਲਪੁਰ, ਸਰਪੰਚ ਮਨਸੂਰਪੁਰ ਜਸਵੀਰ ਸਿੰਘ, ਰਾਕੇਸ਼ ਕੋਟਲੀ ਇੰਚਾਰਜ ਸੋਸ਼ਲ ਮੀਡੀਆ, ਪਰਮਜੀਤ ਸਿੰਘ, ਹਰਭਜਨ ਸਿੰਘ ਸਫੀਪੁਰ, ਸੁਖਜੋਤ ਨਿੱਝਰ, ਸਰਪੰਚ ਲੇਸੜੀਵਾਲ ਹਰਭਜਨ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦਾਣਾ ਮੰਡੀ ਆਦਮਪੁਰ ਦੇ ਪੁਖਤਾ ਪ੍ਰਬੰਧ-ਚੇਅਰਮੈਨ ਰਾਜਵੰਸ਼ ਅਗਲੀ ਖ਼ਬਰ ਪਾਰਟੀ ਹਾਈਕਮਾਨ ਦੇ ਹਰ ਫ਼ੈਸਲੇ ਨਾਲ ਸਹਿਮਤ- ਜਥੇਦਾਰ ਹਰਨਾਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।