08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜ਼ਿਲ੍ਹੇ 'ਚ ਦਰਜਨ ਦੇ ਕਰੀਬ ਡੀ. ਐੱਸ. ਪੀ./ ਏ. ਸੀ. ਪੀ. ਬਦਲੇ

ਅਜੀਤ ਡੈਸਕ 18-04-2026
ਜਲੰਧਰ, 17 ਅਪ੍ਰੈਲ (ਜਤਿੰਦਰ ਪੰਮੀ)-ਪੁਲਿਸ ਵਿਭਾਗ ਵਲੋਂ ਸ਼ੁੱਕਰਵਾਰ ਨੂੰ ਕੀਤੀਆਂ ਗਈਆਂ ਬਦਲੀਆਂ ਦੌਰਾਨ ਕਮਿਸ਼ਨਰੇਟ ਪੁਲਿਸ ਤੇ ਜ਼ਿਲ੍ਹਾ ਦਿਹਾਤੀ ਦੇ ਦਰਜਨ ਦੇ ਕਰੀਬ ਏ. ਸੀ. ਪੀ./ਡੀ. ਐੱਸ. ਪੀ. ਬਦਲੇ ਗਏ ਹਨ | ਸੂਬੇ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੀ ਸੂਚੀ ਮੁਤਾਬਕ ਸਰਵਣ ਸਿੰਘ ਨੂੰ ਸਾਈਬਰ ਕਰਾਈਮ ਜਲੰਧਰ ਤੋਂ ਡੀ. ਐੱਸ. ਪੀ ਦਿਹਾਤੀ, ਏ. ਸੀ. ਪੀ. ਸੈ ਟਰਲ ਅਜੇ ਸਿੰਘ ਦੀ ਥਾਂ ਰਾਜੇਸ਼ ਠਾਕੁਰ, ਡੀ. ਐੱਸ. ਪੀ. ਡੀ ਦਿਹਾਤੀ ਇੰਦਰਜੀਤ ਸਿੰਘ ਦੀ ਥਾਂ ਲਖਵਿੰਦਰ ਸਿੰਘ, ਏ. ਸੀ. ਪੀ. ਕੈਂਟ ਕੁਲਵਿੰਦਰ ਸਿੰਘ ਵਿਰਕ, ਏ. ਸੀ. ਪੀ. ਸਕਿਉਰਿਟੀ ਗਗਨਦੀਪ ਸਿੰਘ ਦੀ ਥਾਂ ਰਾਜੇ ਕੁਮਾਰ, ਏ. ਸੀ. ਪੀ. ਹੈੱਡਕੁਆਰਟਰ ਮਨਮੋਹਨ ਸਿੰਘ ਨੂੰ ਏ. ਸੀ. ਪੀ ਮਾਡਲ ਟਾਊਨ ਅਤੇ ਉਨ੍ਹਾਂ ਦੀ ਥਾਂ ਕਰਨੈਲ ਸਿੰਘ ਨੂੰ ਲਾਇਆ ਗਿਆ ਹੈ | ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਨੂੰ ਏ. ਸੀ. ਪੀ. ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਂਸ ਪੰਕਜ ਸ਼ਰਮਾ ਦੀ ਥਾਂ, ਡੀ. ਐੱਸ. ਪੀ. ਹੈੱਡਕੁਆਰਟਰ ਦਿਹਾਤੀ ਰਾਜੇਸ਼ ਕੁਮਾਰ ਦੀ ਥਾਂ ਕੁਲਦੀਪ ਸਿੰਘ, ਰਵਿੰਦਰ ਸਿੰਘ ਨੂੰ ਏ. ਸੀ. ਪੀ. ਪੀ. ਬੀ. ਆਈ. ਆਰਥਕ ਅਪਰਾਧ ਤੇ ਸਾਈਬਰ ਕਰਾਈਮ, ਏ. ਸੀ. ਪੀ. ਨਾਰਕੋਟਿਕਸ ਸੰਜੇ ਕੁਮਾਰ ਦੀ ਥਾਂ ਸੁਪਿੰਦਰ ਕੌਰ ਨੂੰ ਲਾਇਆ ਗਿਆ | ਇਨ੍ਹਾਂ ਤੋਂ ਇਲਾਵਾ ਏ. ਸੀ. ਪੀ. ਟ੍ਰੈਫਿਕ ਜਸਜੋਤ ਸਿੰਘ, ਏ. ਸੀ. ਪੀ. ਸਕਿਉਰਿਟੀ ਐਂਡ ਲਾਇਸੈਂਸਿੰਗ ਪਲਵਿੰਦਰ ਸਿੰਘ ਤੇ ਏ. ਸੀ.ਪੀ. ਪੀ. ਬੀ. ਆਈ ਕ੍ਰਾਈਮ ਵੋਮੈਨ ਐਂਡ ਚਾਈਲਡ ਨੂੰ ਬਦਲ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਵੱਖ-ਵੱਖ ਅਨਾਜ ਮੰਡੀਆਂ ਦਾ ਕੀਤਾ ਦੌਰਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।