20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪਿ੍ੰਸੀਪਲ ਸੁਖਦੇਵ ਲਾਲ ਬੱਬਰ ਗੈਸਾ ਜਲੰਧਰ ਦੇ ਪ੍ਰਧਾਨ ਬਣੇ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਡਾ.ਜਤਿੰਦਰ ਸਾਬੀ)-ਗਜਟਿਡ ਐਜੂਕੇਸ਼ਨਲ ਸਕੂਲ ਸਰਵਿਸਿਜ਼ ਐਸੋਸੀਏਸ਼ਨ (ਗੈਸਾ) ਜਲੰਧਰ ਦੀ ਪ੍ਰਧਾਨਗੀ ਲਈ ਸਰਬ ਸੰਮਤੀ ਨਾਲ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜਲੰਧਰ ਡਾ. ਗੁਰਿੰਦਰਜੀਤ ਕੌਰ ਨੈਸ਼ਨਲ ਅਵਾਰਡੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਸਟੇਟ ਐਵਾਰਡੀ ਤੇ ਸਮੂਹ ਗੈਸਾ ਦੇ ਅਹੁਦੇਦਾਰਾ ਦੀ ਹਾਜ਼ਰੀ ਵਿਚ ਸਾਬਕਾ ਗੈਸਾ ਪ੍ਰਧਾਨ ਹਰਮੇਸ਼ ਲਾਲ ਘੇੜਾ ਸਟੇਟ ਐਵਾਰਡੀ ਜੋ 31 ਮਾਰਚ ਨੂੰ ਸੇਵਾ ਮੁਕਤ ਹੋਏ ਸਨ, ਨੇ ਖੁਦ ਪਿ੍ੰਸੀਪਲ ਸੁਖਦੇਵ ਲਾਲ ਬੱਬਰ ਜੋ ਕਿ ਪਹਿਲਾਂ ਜਥੇਬੰਦੀ 'ਚ ਜਨਰਲ ਸਕੱਤਰ ਦੇ ਅਹੁਦੇ 'ਤੇ ਸੇਵਾਵਾਂ ਦੇ ਰਹੇ ਸਨ, ਨੂੰ ਉਨ੍ਹਾਂ ਦੀਆਂ ਜਥੇਬੰਦੀ 'ਚ ਪਹਿਲਾਂ ਦਿੱਤੀਆਂ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਧਾਨ ਗੈਸਾ ਜਲੰਧਰ ਐਲਾਨ ਕੀਤਾ | ਇਸ ਮੌਕੇ ਗੁਰਿੰਦਰਜੀਤ ਕੌਰ, ਰਾਜੀਵ ਜੋਸ਼ੀ ਤੇ ਸਟੇਟ ਐਵਾਰਡੀ ਹਰਮੇਸ਼ ਲਾਲ ਘੇੜਾ ਨੇ ਨਵ ਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ | ਇਸ ਮੌਕੇ ਜਥੇਬੰਦੀ ਦੀ ਸੂਬਾ ਕਮੇਟੀ ਦੇ ਆਗੂ ਪਿ੍ੰਸੀਪਲ ਅਮਰੀਕ ਸਿੰਘ ਨੱਡਾ ਤੇ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ ਵੀ ਮੌਕੇ 'ਤੇ ਹਾਜ਼ਰ ਸਨ | ਨਵੇਂ ਚੁਣੇ ਗਏ ਪ੍ਰਧਾਨ ਸੁਖਦੇਵ ਲਾਲ ਬੱਬਰ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਿ੍ੰਸੀਪਲ ਹਰਪ੍ਰੀਤ ਸੋਂਧੀ, ਪਿ੍ੰਸੀਪਲ ਅਸ਼ੋਕ ਬਸਰਾ, ਪਿ੍ੰ. ਰਾਮ ਆਸਰਾ, ਪਿ੍ੰਸੀਪਲ ਕਮਲ ਗੁਪਤਾ, ਪਿ੍ੰਸੀਪਲ ਸਤਪਾਲ ਸੋਢੀ, ਭੁਪਿੰਦਰ ਸਿੰਘ, ਪਿ੍ੰਸੀਪਲ ਸੀਮਾ ਚੋਪੜਾ, ਪਰਮਜੀਤ ਕੌਰ, ਦਮਨਜੀਤ ਕੌਰ, ਤਜਿੰਦਰ ਸਿੰਘ, ਦਿਨੇਸ਼ ਵਰਮਾ, ਪੂਨਮ ਪੁਰੀ, ਆਸ਼ਾ ਰਾਣੀ, ਪਵਨ ਕੁਮਾਰ, ਦਿਨੇਸ਼ ਕੁਮਾਰ, ਪਰਮਿੰਦਰ ਫੋਲਰਾ, ਅਜੇ ਬਾਹਰੀ, ਚੰਦਰਸ਼ੇਖਰ, ਕਮਲ ਕਿਸ਼ੋਰ , ਹਰਦੀਪ ਸਿੰਘ, ਸੁਰਿੰਦਰ ਰਾਣਾ, ਨੂਤਨ ਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਰਾਮ ਮੰਦਰ ਭੋਗਪੁਰ ਵਿਖੇ ਸ਼ਿਵ ਕਥਾ ਕੱਲ੍ਹ ਤੋਂ <br/> ਅਗਲੀ ਖ਼ਬਰ ਆਈ. ਏ. ਐਸ. ਗੁਰਕੰਵਲ ਸਿੰਘ ਨੇ ਹੁਸ਼ਿਆਰਪੁਰ ਵਿਖੇ ਸਹਾਇਕ ਕਮਿਸ਼ਨਰ (ਯੂ. ਟੀ.) ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।