20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਆਲ ਇੰਡੀਆ ਅੰਤਰ 'ਵਰਸਿਟੀ ਵਾਟਰਪੋਲੋ 'ਚੋਂ ਐਲ. ਪੀ. ਯੂ. ਨੇ ਓਵਰਆਲ ਤੀਜਾ ਸਥਾਨ ਕੀਤਾ ਹਾਸਿਲ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਡਾ.ਜਤਿੰਦਰ ਸਾਬੀ)-ਆਲ ਇੰਡੀਆ ਅੰਤਰ 'ਵਰਸਿਟੀ ਵਾਟਰਪੋਲੋ (ਮਰਦਾਂ) ਦੇ ਵਰਗ ਦੀ ਚੈਂਪੀਅਨਸ਼ਿਪ ਜੋ 25 ਤੋਂ 27 ਅਪ੍ਰੈਲ ਤੱਕ ਗੋਲਡਨ ਜੁੁਬਲੀ ਐਕੂਇਟਕ ਕੰਪਲੈਕਸ ਤੈਰਾਕੀ ਪੂਲ ਯੂਨੀਵਰਸਿਟੀ ਆਫ ਕਾਲੀਕੱਟ ਦੇ ਕੈਂਪਸ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚੋਂ ਐਲ. ਪੀ. ਯੂ. ਨੇ ਓਵਰਆਲ ਤੀਜਾ ਸਥਾਨ ਹਾਸਿਲ ਕੀਤਾ | ਕਾਲੀਕੱਟ ਯੂਨੀਵਰਸਿਟੀ ਨੇ ਪਹਿਲਾ ਤੇ ਕੇਰਲਾ ਯੂਨੀਵਰਸਿਟੀ ਨੇ ਦੂਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਐਲ. ਪੀ. ਯੂ. ਦੀ ਵਾਟਰਪੋਲੋ ਟੀਮ ਗੇ ਕੋਚ ਉਮੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲ. ਪੀ. ਯੂ. ਦੇ ਵਾਟਰਪੋਲੋ ਦੇ ਖਿਡਾਰੀ ਚੈਤੰਨਿਆ ਧਾਲੀਵਾਲ ਨੂੰ ਇਸ ਟੂਰਨਾਮੈਂਟ ਦਾ ਸਰਬੋਤਮ ਗੋਲਕੀਪਰ ਐਲਾਨਿਆ ਗਿਆ ਜੋ ਬਹੁਤ ਹੀ ਮਾਣ ਵਾਲੀ ਗੱਲ ਹੈ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਵਿਦਿਆਰਥੀਆਂ ਨੇ ਵਾਲੀਬਾਲ ਦੀ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ <br/> ਅਗਲੀ ਖ਼ਬਰ ਸੇਂਟ ਸੋਲਜਰ ਇੰਸਟੀਚਿਊਟ ਦੇ 4 ਵਿਦਿਆਰਥੀਆਂ ਦੀ ਪ੍ਰਸਿੱਧ ਹੋਟਲਾਂ 'ਚ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।