20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੇਂਟ ਸੋਲਜਰ ਇੰਸਟੀਚਿਊਟ ਦੇ 4 ਵਿਦਿਆਰਥੀਆਂ ਦੀ ਪ੍ਰਸਿੱਧ ਹੋਟਲਾਂ 'ਚ ਹੋਈ ਚੋਣ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਪਵਨ ਖਰਬੰਦਾ)-ਸੈਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਨੇ ਆਪਣੇ ਪਲੇਸਮੈਂਟ ਰਿਕਾਰਡ ਨੂੰ ਹੋਰ ਮਜ਼ਬੂਤ ਕੀਤਾ ਹੈ | ਆਖ਼ਰੀ ਸਮੈਸਟਰ ਦੇ ਵਿਦਿਆਰਥੀਆਂ 'ਚੋਂ ਨਿਖਿਲ ਕੁਮਾਰ ਮਾਂਡਲੇ ਤੇ ਸੁਮਿਤ ਦੀ ਚੋਣ ਵੋਕੋ ਬਾਏ ਆਈ. ਐਚ. ਜੀ. (ਅੰਮਿ੍ਤਸਰ) ਵਿਚ ਹੋਈ ਹੈ, ਜਦਕਿ ਅਜਾਜ਼ ਅਹਿਮਦ ਤੇ ਸੁਮਿਤ ਕੁਮਾਰ ਦੀ ਚੋਣ ਦਸਪਨ ਹਾਊਸ, ਜੋਧਪੁਰ ਵਿਚ ਹੋਈ ਹੈ | ਵਿਦਿਆਰਥੀਆਂ ਨੂੰ ਫੂਡ ਪ੍ਰੋਡਕਸ਼ਨ ਅਤੇ ਹਾਊਸ ਕੀਪਿੰਗ ਵਿਭਾਗਾਂ ਵਿਚ ਭਰਤੀ ਕੀਤਾ ਗਿਆ ਹੈ, ਜੋ ਉਨ੍ਹਾਂ ਦੇ ਪ੍ਰੋਫੈਸ਼ਨਲ ਕੈਰੀਅਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ | ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪਿੰ੍ਰਸੀਪਲ ਸ੍ਰੀਮਤੀ ਕੀਰਤੀ ਸ਼ਰਮਾ ਨੇ ਕਿਹਾ ਕਿ ਇਹ ਉਪਲਬਧੀ ਸਾਡੇ ਵਿਦਿਆਰਥੀਆਂ ਦੀ ਲਗਨ ਅਤੇ ਸੰਸਥਾ ਵਲੋਂ ਗੁਣਵੱਤਾ ਭਰੀ, ਇੰਡਸਟਰੀ-ਓਰੀਐਂਟਡ ਸਿੱਖਿਆ ਦੇਣ 'ਤੇ ਲਗਾਤਾਰ ਧਿਆਨ ਨੂੰ ਦਰਸਾਉਂਦੀ ਹੈ ¢ ਗਰੁੱਪ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਹੋਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪੇ੍ਰਰਨਾ ਲੈਣ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਆਲ ਇੰਡੀਆ ਅੰਤਰ 'ਵਰਸਿਟੀ ਵਾਟਰਪੋਲੋ 'ਚੋਂ ਐਲ. ਪੀ. ਯੂ. ਨੇ ਓਵਰਆਲ ਤੀਜਾ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਰਾਮ ਮੰਦਰ ਭੋਗਪੁਰ ਵਿਖੇ ਸ਼ਿਵ ਕਥਾ ਕੱਲ੍ਹ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।