ਜਲੰਧਰ, 28 ਅਪ੍ਰੈਲ (ਐੱਮ. ਐੱਸ. ਲੋਹੀਆ)-ਸਤਿਗੁਰੂ ਕਬੀਰ ਟਾਈਗਰ ਫੋਰਸ, ਕਬੀਰ ਵਿਹਾਰ, ਬਸਤੀ ਬਾਵਾ ਖੇਲ ਵਲੋਂ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ, ਜਿਸ ਅੰਦਰ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲੈ ਕੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਯਾਦ ਕੀਤਾ ਅਤੇ ਸਮਾਜਿਕ ਸਮਾਨਤਾ ਦਾ ਸੰਦੇਸ਼ ਫ਼ੈਲਾਇਆ | ਸਾਬਕਾ ਸੰਸਦ ਮੈਂਬਰ ਤੇ ਭਾਜਪਾ ਨੇਤਾ ਸੁਸ਼ੀਲ ਰਿੰਕੂ ਨੇ ਇਸ ਚੇਤਨਾ ਮਾਰਚ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ | ਇਸ ਮੌਕੇ ਸ੍ਰੀ ਰਿੰਕੂ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੁਆਰਾ ਦਰਸਾਏ ਮਾਰਗ 'ਤੇ ਚੱਲ ਕੇ ਹੀ ਸਮਾਜ 'ਚ ਸੱਚੀ ਸਮਾਨਤਾ ਤੇ ਨਿਆਂ ਸਥਾਪਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਸਮਾਜ ਦੇ ਹਰ ਵਰਗ ਲਈ ਬਰਾਬਰ ਅਧਿਕਾਰ ਯਕੀਨੀ ਬਣਾਉਣ ਲਈ ਕੰਮ ਕੀਤਾ ਅਤੇ ਅੱਜ ਸਾਨੂੰ ਆਪਣੇ ਜੀਵਨ 'ਚ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੈ | ਇਸ ਮੌਕੇ ਅਰੁਣ ਸੰਦਲ, ਲਵਲੀ ਸੰਦਲ, ਰਾਕੇਸ਼ ਭਗਤ, ਮੰਗਲ ਦਾਸ, ਗੋਲਡੀ ਭਗਤ, ਸੁੱਖ ਦਿਆਲ, ਬੰਟੀ ਭਗਤ, ਸ਼ੁਭਮ ਭਗਤ, ਸ਼ਾਂਤੀ ਭਗਤ, ਕਰਨ ਭਗਤ, ਅਨਿਲ ਹੰਸ, ਸੋਮਾ ਗਿੱਲ, ਬਲਵੰਤ ਬਾਲਾਜੀ, ਨਿੱਕੂ ਭਗਤ, ਗੌਤਮ ਭਗਤ ਤੇ ਹੋਰ ਹਾਜ਼ਰ ਸਨ |