20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਏ. ਐਨ. ਐਮਜ਼ ਨੇ ਆਰ. ਸੀ. ਐਚ 2.0 ਦੇ ਆਨਲਾਈਨ ਕੰਮ ਦਾ ਕੀਤਾ ਬਾਈਕਾਟ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਜਤਿੰਦਰ ਪੰਮੀ)-ਸਿਹਤ ਵਿਭਾਗ 'ਚ ਤਾਇਨਾਤ ਰੇਗੂਲਰ ਐਮ. ਪੀ. ਐਚ. ਡਬਲਿਊ. (ਐਫ) ਤੇ ਐਨ. ਆਰ. ਐਚ. ਐਮ. ਅਧੀਨ ਕੰਮ ਕਰ ਰਹੀਆਂ ਐਮ. ਪੀ. ਐਚ. ਡਬਲਿਊ. (ਐਫ) ਨੇ ਪਹਿਲਾਂ ਹੀ ਕੰਮ ਦਾ ਵਧੇਰੇ ਬੋਝ ਹੋਣ ਕਾਰਨ ਆਰ. ਸੀ. ਐਚ-2.0 ਦਾ ਫੋਨ ਰਾਹੀਂ ਆਨਲਾਈਨ ਕੰਮ ਕਰਨ ਦਾ ਬਾਈਕਾਟ ਕਰ ਦਿੱਤਾ ਹੈ | ਨਰਸਾਂ ਵਲੋਂ ਇਸ ਕੰਮ ਦਾ ਬਾਈਕਾਟ ਕਰਨ ਸੰਬੰਧੀ ਪੱਤਰ ਮੰਗਲਵਾਰ ਨੂੰ ਸਿਵਲ ਸਰਜਨ ਨੂੰ ਸੌਂਪਿਆ ਗਿਆ | ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਉਨ੍ਹਾਂ ਨੂੰ ਕੰਮ ਦਾ ਬਾਈਕਾਟ ਨਾ ਕਰਨ ਦੀ ਸਲਾਹ ਦਿੰਦਿਆਂ ਉਨ੍ਹਾਂ ਦੀ ਗੱਲ ਵਿਭਾਗ ਦੇ ਉੱਚ ਅਧਿਕਾਰੀਆਂ ਤਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸਿਵਲ ਸਰਜਨ ਨੂੰ ਆਪਣੀਆਂ ਸਮੱਸਿਆਵਾਂ ਦੱਸਦਿਆਂ ਨਰਸਾਂ ਦੀ ਅਗਵਾਈ ਕਰ ਰਹੀਆਂ ਪ੍ਰਧਾਨ ਨਗੀਨਾ ਤੇ ਮੁੱਖ ਸਲਾਹਕਾਰ ਪਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਹੀ ਯੂ-ਵਿੰਨ ਦਾ ਆਨਲਾਈਨ ਕੰਮ ਕਰ ਰਹੀਆਂ ਹਨ | ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਆਪਣੇ ਸੰਬੰਧਤ ਖੇਤਰ ਤੋਂ ਇਲਾਵਾ ਖਾਲੀ ਖੇਤਰਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ | ਇਸ ਕਾਰਨ ਪਹਿਲਾਂ ਹੀ ਉਨ੍ਹਾਂ ਉਪਰ ਕੰਮ ਦਾ ਕਾਫੀ ਬੋਝ ਹੈ ਤੇ ਹੁਣ ਆਰ. ਸੀ. ਐਚ 2.0 ਦਾ ਕੰਮ ਆਨਲਾਈਨ ਕਰਨ ਕਿਹਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕੰਮ ਲਈ ਫੋਨ 'ਤੇ ਸੰਬੰਧਤ ਐਪ ਬਿਲਕੁਲ ਵੀ ਨਹੀਂ ਚੱਲ ਰਹੀ, ਜਿਸ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਲਈ ਸਮੂਹ ਨਰਸਾਂ ਨੇ ਉਕਤ ਕੰਮ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ | ਇਸ ਮੌਕੇ ਮਨਜੀਤ ਕੌਰ, ਕਲਪਨਾ, ਦਲਜੀਤ ਕੌਰ, ਆਸ਼ਾ ਰਾਣੀ, ਖੁਸ਼ਕਿਸਮਤ ਕੌਰ, ਨਵਜੋਤ ਕੌਰ, ਸਰਬਜੀਤ ਕੌਰ, ਰਣਜੀਤ ਕੌਰ, ਪੂਨਮ ਸੈਣੀ, ਮਨਦੀਪ ਕੌਰ, ਬਬਿਤਾ, ਜਿੰਦਰ ਤੇ ਹੋਰ ਏ. ਐਨ. ਐਮਜ਼ ਮੌਜੂਦ ਸਨ |

ਪਿਛਲੀ ਖ਼ਬਰ ਐਸ. ਡੀ. ਐਮ. ਵਲੋਂ ਸਿਵਲ ਹਸਪਤਾਲ ਦਾ ਨਿਰੀਖਣ, ਸਿਹਤ ਸੇਵਾਵਾਂ ਤੇ ਬੁਨਿਆਦੀ ਸਹੂਲਤਾਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਚੇਤਨਾ ਮਾਰਚ ਕੱਢਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।