20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਟਿ੍ਨਿਟੀ ਕਾਲਜ ਦੇ 25ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸਿਲਵਰ ਜੁਬਲੀ ਸਮਾਗਮ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਜਸਪਾਲ ਸਿੰਘ)-ਟਿ੍ਨਿਟੀ ਕਾਲਜ ਵਿਖੇ ਕਾਲਜ ਦੇ 25ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸਿਲਵਰ ਜੁਬਲੀ ਸਮਾਗਮ ਕਰਵਾਇਆ, ਜਿਸ 'ਚ ਦਿੱਲੀ ਦੇ ਆਰਚ ਬਿਸ਼ਪ ਰੈਵ. ਫਾਦਰ ਅਨਿਲ ਥਾਮਸ ਕੁਟੋ, ਬਿਸ਼ਪ ਰੈਵ. ਡਾ. ਐਗਨੀਲੋ ਰੁਫੀਨੋ ਗ੍ਰੇਸ਼ੀਅਸ, ਜਲੰਧਰ ਡਾਇਓਸਿਸ ਦੇ ਬਿਸ਼ਪ ਰੈਵ. ਡਾ. ਜੋਸ ਸੇਬੇਸਟੀਅਨ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਬਾਗ਼ਬਾਨੀ ਮੰਤਰੀ ਮਹਿੰਦਰ ਭਗਤ, ਵਿਧਾਇਕ ਬਾਵਾ ਹੈਨਰੀ, ਸਾਬਕਾ ਡੀ. ਸੀ. ਪੀ. ਰਾਜਿੰਦਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਐਡੀਸ਼ਨਲ ਸਿਵਲ ਜੱਜ ਹਰਲੀਨ ਭਾਰਦਵਾਜ ਤੇ ਕਾਰਪੋਰੇਸ਼ਨ ਦੇ ਪ੍ਰਧਾਨ ਬੰਟੂ ਸਭਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ ਨੇ ਸਾਰਿਆਂ ਦਾ ਇਸ ਪ੍ਰੋਗਰਾਮ 'ਚ ਪਹੁੰਚਣ ਲਈ ਸਵਾਗਤ ਕੀਤਾ | ਮੁੱਖ ਮਹਿਮਾਨ ਬਿਸ਼ਪ ਰੈਵ. ਡਾ. ਜੋਸ ਸੇਬੇਸਟੀਅਨ ਨੇ ਆਪਣੇ ਭਾਸ਼ਨ ਰਾਹੀ ਸਾਰਿਆ ਨੂੰ ਇਸ 25 ਸਾਲਾਂ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਖ਼ੁਸ਼ੀ ਜ਼ਾਹਿਰ ਕੀਤੀ ਕਿ ਟਿ੍ਨਿਟੀ ਕਾਲਜ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਿਹਾ ਹੈ | ਸਿਲਵਰ ਜੁਬਲੀ ਜਸ਼ਨ ਦੇ ਮੌਕੇ ਟਿ੍ਨਿਟੀ ਕਾਲਜ ਨੇ 25 ਵਿਸ਼ੇਸ਼ ਪਹਿਲਕਦਮੀਆਂ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਅਕਾਦਮਿਕ ਗੁਣਵੱਤਾ, ਭਾਈਚਾਰਕ ਸਾਂਝ ਨੂੰ ਬੜਾਵਾ ਦੇਣਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਕਰਨਾ ਹੈ | ਇਸ ਤੋਂ ਇਲਾਵਾ, ਇਸ ਮੌਕੇ ਪਿਛਲੇ 25 ਸਾਲਾਂ ਵਿਚ ਸੰਸਥਾ ਦੇ ਸ਼ਾਨਦਾਰ ਸਫ਼ਰ ਦੀ ਯਾਦ 'ਚ ਸਿਲਵਰ ਜੁਬਲੀ ਨੂੰ ਸਮਰਪਿਤ ਨਵੇਂ ਪ੍ਰਤੀਕ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਟਿ੍ਨਿਟੀ ਕਾਲਜ ਦੇ ਪਿਛਲੇ 25 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਪੇਸ਼ ਕਰਦੀ ਹੋਈ ਡਾਕੂਮੈਂਟਰੀ ਵੀ ਪੇਸ਼ ਕੀਤੀ ਗਈ | ਇਸ ਉਪਰੰਤ ਆਰਚ ਬਿਸ਼ਪ ਰੈਵ. ਫਾਦਰ ਅਨਿਲ ਥਾਮਸ ਕੁਟੋ ਨੇ ਵੀ ਸੰਬੋਧਨ ਕਰਦੇ ਹੋਏ ਸਿਲਵਰ ਜੁਬਲੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ, ਜਲੰਧਰ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਦੀ ਅਗਵਾਈ 'ਚ ਕਾਲਜ ਦਾ ਸਮੂਹ ਸਟਾਫ਼ ਬੜੀ ਲਗਨ ਏਕਤਾ ਤੇ ਮਿਹਨਤ ਨਾਲ ਵਿਦਿਆਰਥੀਆਂ ਦੀ ਭਲਾਈ ਤੇ ਵਿਕਾਸ 'ਚ ਯੋਗਦਾਨ ਪਾਉਂਦੇ ਹਨ | ਇਸ ਮੌਕੇ ਪ੍ਰਸਿੱਧ ਗਾਇਕ ਗੁਰਪ੍ਰੀਤ ਨੇ ਆਪਣੇ ਗੀਤਾਂ ਰਾਹੀਂ ਇਸ ਜਸ਼ਨ ਨੂੰ ਹੋਰ ਰੌਚਕ ਬਣਾ ਦਿੱਤਾ | ਇਸ ਮੌਕੇ ਸਹਾਇਕ ਪ੍ਰੋ. ਨਿਧੀ ਸ਼ਰਮਾ, ਡਾ ਮਲਕੀਅਤ ਸਿੰਘ, ਸਹਾਇਕ ਪ੍ਰੋ. ਨੰਦਿਤਾ ਅਤੇ ਸਹਾਇਕ ਰੁਪਿੰਦਰ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਢੰਗ ਨਾਲ ਨਿਭਾਈ | ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਵੁਮਪੁਰਮ, ਡਾਇਸਿਸ ਬੋਰਡ ਆਫ ਐਜੁਕੇਸ਼ਨ ਦੇ ਚੇਅਰਪਰਸਨ ਰੈਵ. ਫਾਦਰ ਥਾਮਸ ਕੋਲੇਨਚੇਰੀ, ਟਿ੍ਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਂਥਨੀ ਜੋਸਫ, ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਜੀਬੂ ਜੋਸਫ, ਸੀਨੀਅਰ ਐਡਵੋਕੇਟ ਸਰਦਾਰ ਮਨਜੀਤ ਸਿੰਘ ਸਚਦੇਵਾ, ਸੂਰੀਆਂ ਐਨਕਲੇਵ ਦੇ ਪ੍ਰਧਾਨ ਸ੍ਰੀ ਰਾਜਨ ਗੁਪਤਾ, ਉੱਘੇ ਸੀ. ਏ. ਸ. ਗੁਰਚਰਨ ਸਿੰਘ ਸਿਆਲ, ਕਿਡਨੀ ਹਸਪਤਾਲ ਤੋਂ ਡਾ. ਨਿਕਸਨ, ਟਿ੍ਨਿਟੀ ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ, ਟਿ੍ਨਿਟੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਕਾਲਜ ਦੀ ਪਿ੍ੰਸੀਪਲ ਡਾ. ਪੂਜਾ ਗਾਬਾ, ਰੈਵ. ਸਿਸਟਰ ਪ੍ਰੇਮਾ , ਰੈਵ. ਸਿਸਟਰ ਰੀਟਾ, ਰੈਵ ਸਿਸਟਰ ਐਲਸੀਨਾ ਆਦਿ ਵੀ ਮੌਜੂਦ ਸਨ | ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਵੁਮਪੁਰਮ ਨੇ ਸਾਰਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਬੰਦੀ ਸਿੰਘਾਂ ਨੂੰ ਮੁਆਫ਼ੀ ਮੰਗਣ ਦੀ ਸਲਾਹ ਦੇਣ ਵਾਲੇ ਭਾਜਪਾ ਨੇਤਾ, ਸਿੱਖ ਇਤਿਹਾਸ ਪੜ੍ਹਨ-ਸਿੱਖ ਤਾਲਮੇਲ ਕਮੇਟੀ <br... ਅਗਲੀ ਖ਼ਬਰ ਐਸ. ਡੀ. ਐਮ. ਵਲੋਂ ਸਿਵਲ ਹਸਪਤਾਲ ਦਾ ਨਿਰੀਖਣ, ਸਿਹਤ ਸੇਵਾਵਾਂ ਤੇ ਬੁਨਿਆਦੀ ਸਹੂਲਤਾਂ ਦਾ ਲਿਆ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।