20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬੰਦੀ ਸਿੰਘਾਂ ਨੂੰ ਮੁਆਫ਼ੀ ਮੰਗਣ ਦੀ ਸਲਾਹ ਦੇਣ ਵਾਲੇ ਭਾਜਪਾ ਨੇਤਾ, ਸਿੱਖ ਇਤਿਹਾਸ ਪੜ੍ਹਨ-ਸਿੱਖ ਤਾਲਮੇਲ ਕਮੇਟੀ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਐੱਮ. ਐੱਸ. ਲੋਹੀਆ)–ਭਾਜਪਾ ਆਗੂ ਆਰ. ਪੀ. ਸਿੰਘ ਵਲੋਂ ਦਿੱਤੇ ਗਏ ਬਿਆਨ 'ਜੇਕਰ ਬੰਦੀ ਸਿੰਘ ਆਪਣੀ ਗ਼ਲਤੀ ਮੰਨਦੇ ਹਨ, ਤਾਂ ਰਿਹਾਈ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ' 'ਤੇ ਸਿੱਖ ਤਾਲਮੇਲ ਕਮੇਟੀ ਵਲੋਂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਭਾਜਪਾ ਨੇਤਾ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਉਹ ਸਿੱਖ ਇਤਿਹਾਸ ਪੜ੍ਹਨ | ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿੱਟੀ, ਪ੍ਰਭਜੋਤ ਸਿੰਘ ਬੇਦੀ ਤੇ ਦਮਨਪ੍ਰੀਤ ਸਿੰਘ ਨੇ ਇਕ ਸਾਂਝੇ ਬਿਆਨ 'ਚ ਕਿਹਾ ਹੈ, ਕਿ ਆਰ. ਪੀ. ਸਿੰਘ ਵਲੋਂ ਦਿੱਤੇ ਗਏ ਉਕਤ ਬਿਆਨ ਤੋਂ ਭਾਜਪਾ ਦੀ ਸੋਚ ਦਾ ਪਤਾ ਲੱਗਦਾ ਹੈ | ਆਗੂਆਂ ਨੇ ਕਿਹਾ ਕਿ ਆਰ. ਪੀ. ਸਿੰਘ ਸਿੱਖੀ ਸਰੂਪ 'ਚ ਹੋਣ ਦੇ ਬਾਵਜੂਦ ਸਿੱਖ ਇਤਿਹਾਸ ਤੇ ਸਿੱਖ ਪਰੰਪਰਾਵਾਂ ਤੋਂ ਵਾਕਫ਼ ਨਹੀਂ ਹੈ | ਉਨ੍ਹਾਂ ਕਿਹਾ ਕਿ ਬੰਦੀ ਸਿੰਘ ਕੌਮ ਦੀ ਚੜ੍ਹਦੀਕਲਾ, ਆਨ-ਬਾਨ ਤੇ ਸ਼ਾਨ ਵਾਸਤੇ ਪਿਛਲੇ 32 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਹਨ, ਜੋ ਕਿ ਆਪਣੀਆਂ ਸਜ਼ਾਵਾਂ ਤੋਂ ਵੀ ਵੱਧ ਜੇਲ੍ਹਾਂ ਕੱਟ ਰਹੇ ਹਨ | ਇਨ੍ਹਾਂ ਬੰਦੀ ਸਿੰਘਾਂ 'ਚ ਕਈ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਨੂੰ ਅੱਜ ਤੱਕ 1 ਦਿਨ ਦੀ ਵੀ ਪਰੋਲ ਨਹੀਂ ਮਿਲੀ | ਆਗੂਆਂ ਨੇ ਕਿਹਾ ਕਿ ਅੱਜ ਤੱਕ ਸਿੱਖਾਂ ਨੇ ਕੌਮ ਲਈ ਆਪਾ ਤਾਂ ਵਾਰ ਦਿੱਤਾ, ਪਰ ਕਿਸੇ ਇਕ ਨੇ ਵੀ ਕਿਸੇ ਵੀ ਸਰਕਾਰ ਦੀ ਈਨ ਨਹੀਂ ਮੰਨੀ, ਫਿਰ ਇਹ ਸਿੰਘ ਤਾਂ ਸਜ਼ਾਵਾਂ ਭੁਗਤ ਚੁੱਕੇ ਹਨ | ਇਨ੍ਹਾਂ ਨੂੰ ਸਿੱਖੀ ਪ੍ਰੰਪਰਾਵਾਂ ਤੋਂ ਡੇਗਣ ਦੀ ਇੱਛਾ ਰੱਖਣਾ ਬੜੀ ਵੱਡੀ ਗ਼ਲਤਫ਼ਹਿਮੀ ਹੈ | ਸਿੱਖ ਹਮੇਸ਼ਾਂ ਗੁਰੂ ਸਾਹਿਬ ਵਲੋਂ ਪਾਏ ਪੂਰਨਿਆਂ 'ਤੇ ਚਲਦੇ ਹਨ |

ਪਿਛਲੀ ਖ਼ਬਰ ਜਨਗਣਨਾ ਲਈ ਚੱਲ ਰਹੇ ਸਿਖਲਾਈ ਬੈਂਚਾਂ ਦਾ ਕੀਤਾ ਨਿਰੀਖਣ <br/> ਅਗਲੀ ਖ਼ਬਰ ਟਿ੍ਨਿਟੀ ਕਾਲਜ ਦੇ 25ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸਿਲਵਰ ਜੁਬਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।