20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜਨਗਣਨਾ ਲਈ ਚੱਲ ਰਹੇ ਸਿਖਲਾਈ ਬੈਂਚਾਂ ਦਾ ਕੀਤਾ ਨਿਰੀਖਣ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਸ਼ਿਵ)-ਜਨਗਣਨਾ 2027 ਲਈ ਚੱਲ ਰਹੇ ਸਿਖਲਾਈ ਬੈਂਚਾਂ ਦਾ ਅੱਜ ਮਿੱਠਾਪੁਰ ਸਕੂਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ ਵਿਖੇ ਨਿਰੀਖਣ ਕੀਤਾ | ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਸਹਾਇਕ ਨਿਰਦੇਸ਼ਕ ਸਵਦੇਸ਼ ਪ੍ਰਤਾਪ ਸਿੰਘ ਸ਼ਾਕਿਆ, ਅੰਕੜਾ ਜਾਂਚ ਕਰਤਾ ਗ੍ਰੇਡ-99 ਓਮਵੀਰ ਤੇ ਅਰਵਿੰਦ ਕੰਬੋਜ (ਕਲਰਕ-ਕਮ-ਪੀ.ਏ. ਟੂ ਜੁਆਇੰਟ ਕਮਿਸ਼ਨਰ) ਦੇ ਨਾਲ ਸਿਖਲਾਈ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਸਿਖਲਾਈ ਸੈਸ਼ਨਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ | ਨਿਰੀਖਣ ਦੌਰਾਨ ਅਧਿਕਾਰੀਆਂ ਨੇ ਸਿੱਖਿਆਰਥੀਆਂ ਤੇ ਟਰੇਨਰਾਂ ਨਾਲ ਗੱਲਬਾਤ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਨਗਣਨਾ 2027 ਨਾਲ ਸੰਬੰਧਿਤ ਸਾਰੇ ਦਿਸ਼ਾ-ਨਿਰਦੇਸ਼ਾਂ ਤੇ ਹਦਾਇਤਾਂ ਦੀ ਸਹੀ ਢੰਗ ਨਾਲ ਪਾਲਨਾ ਕੀਤੀ ਜਾ ਰਹੀ ਹੈ | ਸਿਖਲਾਈ ਪ੍ਰਕਿਰਿਆ, ਹਾਜ਼ਰੀ ਤੇ ਸਟਾਫ਼ ਦੀ ਸਮੁੱਚੀ ਤਿਆਰੀ ਦੀ ਪੂਰੀ ਸਮੀਖਿਆ ਕੀਤੀ ਗਈ | ਅਧਿਕਾਰੀਆਂ ਨੇ ਸਹੀ ਡੇਟਾ ਇਕੱਠਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਾਰੇ ਸੰਬੰਧਿਤ ਸਟਾਫ਼ ਨੂੰ ਜਨਗਣਨਾ 2027 ਦੇ ਸਫਲ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਮਿਹਨਤ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ | ਨਿਰੀਖਣ ਵਿਚ ਸਿਖਲਾਈ ਪ੍ਰਬੰਧਾਂ ਨੂੰ ਤਸੱਲੀਬਖ਼ਸ਼ ਪਾਇਆ ਅਤੇ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ |

ਪਿਛਲੀ ਖ਼ਬਰ ਜਿਮਖਾਨਾ ਪ੍ਰੀਮੀਅਰ ਲੀਗ 'ਚ 'ਗਰੇਨੀਕਲ ਪੀਕੇ ਸਮੈਸ਼ਰਜ਼' ਦੀ ਸ਼ਾਨਦਾਰ ਜਿੱਤ <br/> ਅਗਲੀ ਖ਼ਬਰ ਬੰਦੀ ਸਿੰਘਾਂ ਨੂੰ ਮੁਆਫ਼ੀ ਮੰਗਣ ਦੀ ਸਲਾਹ ਦੇਣ ਵਾਲੇ ਭਾਜਪਾ ਨੇਤਾ, ਸਿੱਖ ਇਤਿਹਾਸ ਪੜ੍ਹਨ-ਸਿੱਖ ਤਾਲਮੇਲ ਕਮੇਟੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।