ਜਲੰਧਰ, 28 ਅਪ੍ਰੈਲ (ਜਸਪਾਲ ਸਿੰਘ)-ਜਲੰਧਰ ਦੇ ਪੰਜਾਬੀ ਬਾਗ ਖੇਤਰ ਦੇ ਰਹਿਣ ਵਾਲੇ ਨੌਜਵਾਨ ਰਿਤਿਕ ਬਾਵਾ ਨੇ ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਆਪਣੇ ਮੁਲਕ, ਸੂਬੇ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਉਨ੍ਹਾਂ ਦੇ ਭਰਾ ਪ੍ਰਫੁੱਲ ਨੇ ਦੱਸਿਆ ਕਿ ਰਿਤਿਕ ਬਾਵਾ ਸਾਲ 2020 'ਚ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ ਤੇ ਉਥੇ ਜਾ ਕੇ ਉਸ ਨੇ ਪੁਲਿਸ 'ਚ ਭਰਤੀ ਸੰਬੰਧੀ ਪ੍ਰੀਖਿਆ ਪਾਸ ਕਰ ਲਈ ਹੈ ਤੇ ਆਉਂਦੀ 25 ਮਈ ਨੂੰ ਉਸ ਨੂੰ ਇਕ ਸਮਾਰੋਹ ਦੌਰਾਨ ਨਿਯੁਕਤੀ ਪੱਤਰ ਦਿੱਤਾ ਜਾਵੇਗਾ | ਇਸ ਦੌਰਾਨ ਰਿਤਿਕ ਬਾਵਾ ਦੇ ਕੈਨੇਡਾ ਪੁਲਿਸ 'ਚ ਭਰਤੀ ਹੋਣ 'ਤੇ ਉਨ੍ਹਾਂ ਦੇ ਪਿਤਾ ਸੰਦੇਸ਼ ਕੁਮਾਰ ਤੇ ਮਾਤਾ ਬਲਵੀਰ ਰਾਣੀ ਨੂੰ ਲੋਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |