ਲੋਹੀਆਂ ਖਾਸ, 28 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਆਜ਼ਾਦੀ ਦੀ 75ਵੀਂ ਵਰੇਗੰਢ' ਮੌਕੇ ਮਨਾਏ ਆਜ਼ਾਦੀ ਜਸ਼ਨਾਂ ਵੇਲੇ ਸ਼ਹੀਦਾਂ ਦੀ ਯਾਦ ਵਿਚ ਪਿੰਡ ਨਸੀਰਪੁਰ ਵਿਖੇ ਗ੍ਰਾਮ ਪੰਚਾਇਤ ਵਲੋਂ ਇਕ 'ਸਮਾਰਕ' ਬਣਾਇਆ ਗਿਆ ਸੀ ਤੇ ਉਥੇ ਛੱਡੀ ਗਈ ਜਗ੍ਹਾ 'ਚ ਫੁੱਲ ਬੂਟਿਆਂ ਨਾਲ ਸੁੰਦਰ ਪਾਰਕ ਬਣਾਇਆ ਜਾਣਾ ਸੀ, ਪਰ ਨਵੀਂ ਪੰਚਾਇਤ ਵਲੋਂ ਸੁੰਦਰ ਪਾਰਕ ਤਾਂ ਕੀ ਬਣਾਉਣਾ ਸੀ, ਸਗੋਂ ਉਥੇ ਇੱਟ ਵੱਟਾ ਤੇ ਕੂੜਾ ਕਰਕਟ ਸੁੱਟ ਕੇ ਜਿਥੇ ਪਾਰਕ ਦਾ ਬਹੁਤ ਹੀ ਮੰਦਾ ਹਾਲ ਕੀਤਾ ਹੋਇਆ ਹੈ, ਉਥੇ ਸ਼ਹੀਦਾਂ ਦੇ ਸਮਾਰਕ ਦਾ ਅਪਮਾਨ ਵੀ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਪਿੰਡ ਦੇ ਸਾਬਕਾ ਪੰਚ ਆਗੂ ਸੁਰਜੀਤ ਸਿੰਘ ਨੇ ਸਰਕਾਰ ਤੇ ਮੌਜੂਦਾ ਪੰਚਾਇਤ ਨੂੰ ਸਵਾਲ ਕੀਤਾ ਕਿ ਸ਼ਹੀਦਾਂ ਦੇ ਨਾਂਅ 'ਤੇ ਆਈ ਸਰਕਾਰ ਦੇ ਰਾਜ ਵਿਚ ਸ਼ਹੀਦਾਂ ਦਾ ਹੀ ਇਸ ਤਰ੍ਹਾਂ ਅਪਮਾਨ ਹੋਵੇਗਾ ਤਾਂ ਬਾਕੀ ਸਮਾਜ ਦਾ ਸਥਾਨ ਕੀ ਹੋਵੇਗਾ? ਉਨ੍ਹਾਂ ਮੰਗ ਕੀਤੀ ਕਿ ਪਾਰਕ ਨੂੰ ਸਾਫ ਸੁਥਰਾ ਕਰਕੇ ਤੇ ਫੁੱਲ ਬੂਟਿਆਂ ਨਾਲ ਸਜਾਇਆ ਜਾਵੇ | ਇਸ ਸੰਬੰਧੀ ਪਿੰਡ ਨਸੀਰਪੁਰ ਦੇ ਮੌਜੂਦਾ ਸਰਪੰਚ ਬੀਬੀ ਮਨਦੀਪ ਕÏਰ ਤੇ ਵਾਰਡ ਦੇ ਮੈਂਬਰ ਤਰਸੇਮ ਸਿੰਘ ਨੇ ਕਿਹਾ ਕਿ ਇਹ ਸ਼ਹੀਦੀ ਸਮਾਰਕ ਪਹਿਲੀ ਗ੍ਰਾਮ ਪੰਚਾਇਤ ਵਲੋਂ ਬਣਵਾਈ ਗਈ ਸੀ, ਗ੍ਰਾਮ ਪੰਚਾਇਤ ਵਲੋਂ ਸ਼ਹੀਦੀ ਸਮਾਰਕ ਤਾਂ ਬਣਵਾ ਦਿੱਤੀ ਗਈ ਪਰ ਇਸ ਦੇ ਆਲੇ ਦੁਆਲੇ ਕੋਈ ਵੀ ਪਾਰਕ ਨਹੀਂ ਬਣਾਇਆ ਗਿਆ ਸੀ | ਇਹ ਸ਼ਹੀਦੀ ਸਮਾਰਕ ਸਕੂਲ ਦੀ ਗਰਾਊਾਡ ਵਿਚ ਬਣਾਉਣਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਨੂੰ ਜਦੋਂ ਵਿਭਾਗ ਵਲੋਂ ਫੰਡ ਪ੍ਰਾਪਤ ਹੋਣਗੇ ਤਾਂ ਇਥੇ ਪਾਰਕ ਨੂੰ ਚੰਗੀ ਤਰ੍ਹਾ ਸਜਾਇਆ ਜਾਵੇਗਾ |