20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਜੇ.ਸੀ.ਆਈ. ਪ੍ਰਾਈਡ ਵਲੋਂ ਆਦਮਪੁਰ 'ਚ ਲਗਾਇਆ ਮੈਗਾ ਸਿਹਤ ਜਾਂਚ ਕੈਂਪ <br/>

ਅਜੀਤ ਡੈਸਕ 29-04-2026
ਆਦਮਪੁਰ, 28 ਅਪ੍ਰੈਲ (ਹਰਪ੍ਰੀਤ ਸਿੰਘ)- ਸਮਾਜ ਸੇਵੀ ਸੰਸਥਾ ਜੇ. ਸੀ. ਆਈ. ਆਦਮਪੁਰ ਪ੍ਰਾਈਡ ਵਲੋਂ ਮਾਨਵਤਾ ਦੀ ਸੇਵਾ ਹਿਤ ਇਕ ਸ਼ਲਾਘਾਯੋਗ ਕਦਮ ਚੁੱਕਦਿਆਂ ਗੁਰਦੁਆਰਾ ਸੰਤ ਰਾਮ ਸਿੰਘ, ਰੇਲਵੇ ਰੋਡ ਆਦਮਪੁਰ ਵਿਖੇ ਇਕ ਵਿਸ਼ਾਲ 'ਮੈਗਾ ਹੈਲਥ ਚੈੱਕਅਪ ਕੈਂਪ' ਲਗਾਇਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਹਾਜ਼ਰ ਹੋਏ | ਆਪਣੇ ਖੂਨ ਦੇ ਟੈਸਟ ਬਹੁਤ ਹੀ ਸੁਵਿਧਾਜਨਕ ਢੰਗ ਨਾਲ ਕਰਵਾਏ | ਜਾਣਕਾਰੀ ਦਿੰਦੇ ਪ੍ਰਧਾਨ ਜਤਿੰਦਰ ਸਿੰਘ ਜੇ. ਐਫ. ਐਮ. ਦੱਸਿਆ ਕਿ ਕੈਂਪ ਦੌਰਾਨ ਮਾਹਿਰਾਂ ਦੀ ਦੇਖ-ਰੇਖ ਹੇਠ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਬਲੱਡ ਸ਼ੂਗਰ, ਕੋਲੈਸਟਰੋਲ ਤੇ ਲਿਪਿਡ ਪ੍ਰੋਫਾਈਲ, ਕੈਲਸ਼ੀਅਮ ਤੇ ਵਿਟਾਮਿਨ ਡੀ, ਥਾਇਰਾਇਡ ਪ੍ਰੋਫਾਈਲ ਦੇ ਟੈਸਟ ਕੀਤੇ ਗਏ | ਕੈਂਪ ਦਾ ਮੁੱਖ ਉਦੇਸ਼ ਇਲਾਕਾ ਨਿਵਾਸੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਘਰ ਬੈਠੇ ਹੀ ਮਿਆਰੀ ਡਾਇਗਨੌਸਟਿਕ ਸੇਵਾਵਾਂ ਮੁਹੱਈਆ ਕਰਵਾਉਣਾ ਸੀ | ਇਸ ਮੌਕੇ ਜੇ. ਸੀ. ਆਈ. ਦੇ ਅਹੁਦੇਦਾਰਾਂ ਮੈਂਬਰਾਂ, ਜਿਨ੍ਹਾਂ 'ਚ ਜੇ. ਐਫ. ਐਮ. ਜਤਿੰਦਰ ਸਿੰਘ, ਰੋਹਿਤ ਕੁਮਾਰ ਜੇ. ਸੀ., ਅਵਤਾਰ ਸਿੰਘ ਨਿੱਜਰ, ਰਵਿੰਦਰ ਸੈਣੀ, ਵਿਨੋਦ ਕੁਮਾਰ, ਤਲਵਿੰਦਰ ਸਿੰਘ, ਕਮਲ ਥਿੰਦ, ਸੁਨੀਲ ਗਾਂਧੀ, ਜਗਦੇਵ ਸਿੰਘ, ਰਵਿੰਦਰਪਾਲ ਸਿੰਘ, ਰਾਜੂ ਗੌਤਮ, ਮਨਰਾਜ ਸਿੰਘ, ਮਨਵੀਰ ਸਿੰਘ, ਇੰਦਰਜੀਤ ਸਿੰਘ, ਸੰਦੀਪ ਕੁਮਾਰ ਅਤੇ ਹਰਵਿੰਦਰ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ |

ਪਿਛਲੀ ਖ਼ਬਰ ਦਿਹਾਤੀ ਪੁਲਿਸ ਨੇ ਜ਼ਿਲ੍ਹੇ 'ਚ ਵੱਖ-ਵੱਖ ਇਲਾਕਿਆਂ 'ਚ ਚਲਾਇਆ ਕਾਸੋ ਆਪ੍ਰੇਸ਼ਨ, ਨਸ਼ੀਲੇ ਪਦਾਰਥ ਬਰਾਮਦ <br/> ਅਗਲੀ ਖ਼ਬਰ ਨÏਜਵਾਨ ਭਾਰਤ ਸਭਾ ਵਲੋਂ ਸਭਾ ਦੇ ਸੂਬਾ ਪ੍ਰਧਾਨ ਤੇ ਪੀ.ਐੱਸ.ਯੂ. ਦੇ ਆਗੂਆਂ ਨੂੰ ਗਿ੍ਫ਼ਤਾਰ ਕਰਨ ਦੀ ਸਖ਼ਤ ਨਿਖੇਧੀ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।