20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਨÏਜਵਾਨ ਭਾਰਤ ਸਭਾ ਵਲੋਂ ਸਭਾ ਦੇ ਸੂਬਾ ਪ੍ਰਧਾਨ ਤੇ ਪੀ.ਐੱਸ.ਯੂ. ਦੇ ਆਗੂਆਂ ਨੂੰ ਗਿ੍ਫ਼ਤਾਰ ਕਰਨ ਦੀ ਸਖ਼ਤ ਨਿਖੇਧੀ <br/>

ਅਜੀਤ ਡੈਸਕ 29-04-2026
ਲੋਹੀਆਂ ਖਾਸ, 28 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੌਜਵਾਨ ਭਾਰਤ ਸਭਾ ਵਲੋਂ ਜੀਦਾ ਸਪੋਰਟਕਿੰਗ ਫੈਕਟਰੀ ਦੇ ਮਜਦੂਰਾਂ ਦੀ ਅਗਵਾਈ ਕਰ ਰਹੇ ਸੂਬਾ ਪ੍ਰਧਾਨ ਮੰਗਾ ਅਜਾਦ, ਸੁਖਬੀਰ ਸਿੰਘ ਖੇਮੂਆਣਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਵੀਰ ਸਿੰਘ ਤੇ ਦਰਜਨਾਂ ਮਜ਼ਦੂਰਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ | ਇਸ ਮÏਕੇ ਨÏਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਸੋਨੂੰ ਅਰੋੜਾ ਨੇ ਕਿਹਾ ਕਿ ਆਗੂਆਂ ਨੂੰ ਗਿ੍ਫ਼ਤਾਰ ਕਰਨਾ ਭਗਵੰਤ ਮਾਨ ਦੀ ਸਰਮਾਏਦਾਰ ਕੰਪਨੀ ਮਾਲਕਾਂ ਪ੍ਰਤੀ ਨੇੜਤਾ ਅਤੇ ਕਿਰਤੀ ਮਜਦੂਰਾਂ ਪ੍ਰਤੀ ਨਫਰਤ ਨੂੰ ਜੱਗ ਜ਼ਾਹਰ ਕੀਤਾ ਹੈ | ਪ੍ਰਾਈਵੇਟ ਕੰਪਨੀ ਵਲੋਂ 12 ਬਾਰਾਂ ਘੰਟੇ ਕੰਮ ਕਰਵਾਇਆ ਜਾਂਦਾ ਹੈ | ਤਨਖਾਹਾਂ ਵੀ ਬਹੁਤ ਨਿਗੂਣੀਆਂ ਦਿੱਤੀਆਂ ਜਾਂਦੀਆਂ ਹਨ | ਡੀ. ਸੀ. ਰੇਟ ਦੇ ਅੱਧ ਤੋਂ ਵੀ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ | ਅÏਰਤਾਂ ਨੂੰ ਇਸ ਤੋਂ ਵੀ ਕਿਤੇ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ | ਜਿਸ ਖ਼ਿਲਾਫ਼ ਮਜ਼ਦੂਰ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਕੇਂਦਰ ਦੀਆਂ ਨੀਤੀਆਂ 'ਤੇ ਚੱਲਦੀ ਹੋਈ ਜਥੇਬੰਦੀਆਂ ਨੂੰ ਆਗੂ ਰਹਿਤ ਕਰਨ ਲਈ ਆਗੂਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਨÏਜਵਾਨ ਭਾਰਤ ਸਭਾ ਮੰਗ ਕਰਦੀ ਹੈ ਕਿ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ |

ਪਿਛਲੀ ਖ਼ਬਰ ਜੇ.ਸੀ.ਆਈ. ਪ੍ਰਾਈਡ ਵਲੋਂ ਆਦਮਪੁਰ 'ਚ ਲਗਾਇਆ ਮੈਗਾ ਸਿਹਤ ਜਾਂਚ ਕੈਂਪ <br/> ਅਗਲੀ ਖ਼ਬਰ ਲੋਹੀਆਂ ਦੇ ਰਾਈਵਾਲ ਰੋਡ 'ਤੇ ਮਜ਼ਦੂਰ ਦੇ ਠੇਕੇ 'ਤੇ ਲਏ ਖੜੇ੍ਹ ਗੰਨੇ ਦੇ ਖੇਤ ਨੂੰ ਲੱਗੀ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।