20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੇਅਰਪਰਸਨ ਮੈਡਮ ਸੰਦੀਪ ਕੌਰ ਵਲੋਂ 34 ਪਿੰਡਾਂ ਨੂੰ 1 ਕਰੋੜ 8 ਲੱਖ ਦੀਆਂ ਗਰਾਂਟਾਂ ਜਾਰੀ <br/>

ਅਜੀਤ ਡੈਸਕ 29-04-2026
ਫਿਲੌਰ, 28 ਅਪ੍ਰੈਲ (ਵਿਪਨ ਗੈਰੀ)-ਬਸਪਾ ਦੇ ਨਵ ਨਿਯੁਕਤ ਚੇਅਰਪਰਸਨ ਮੈਡਮ ਸੰਦੀਪ ਕੌਰ ਨੇ ਵੱਖ-ਵੱਖ 34 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਇਕ ਕਰੋੜ 8 ਲੱਖ ਰੁਪਏ ਦੇ ਕਰੀਬ ਗਰਾਂਟਾਂ ਜਾਰੀ ਕੀਤੀਆ | ਚੇਅਰਪਰਸਨ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਸਰਬਪੱਖੀ ਵਿਕਾਸ ਕਰਨਾ ਹੈ | ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮੈਂਬਰਾਂ ਨੂੰ ਅਹੁਦਾ ਸੰਭਾਲਣ ਮੌਕੇ ਪਾਰਟੀ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਨਿਰਦੇਸ਼ਾਂ ਦਿੱਤੇ ਸਨ ਕਿ ਪਾਰਟੀਬਾਜ਼ੀ ਤੋਂ ਅਗਾਹ ਹੋ ਕੇ ਉਹ ਆਪਣੇ ਅਧੀਨ ਆਉਂਦੇ ਸਾਰੇ ਪਿੰਡਾਂ ਦਾ ਬਿਨਾ ਕਿਸੇ ਭੇਦ ਭਾਵ ਵਿਕਾਸ ਕਰਨ ਤੇ ਅਸੀਂ ਸਾਰੇ ਮੈਂਬਰਾਂ ਨੇ ਵੀ ਇਹ ਹੀ ਸੰਕਲਪ ਲਿਆ ਸੀ ਕਿ ਵਿਕਾਸ ਨੂੰ ਹੀ ਤਰਜੀਹ ਦਿੱਤੀ ਜਾਵੇਗੀ | ਚੇਅਰਪਰਸਨ ਨੇ ਦੱਸਿਆ ਕੀ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਜੋ ਮੰਗ ਰੱਖੀ ਸੀ ਉਸ ਦੇ ਤਹਿਤ ਹੀ ਉਨ੍ਹਾਂ ਦੇ ਪਿੰਡਾਂ ਦੇ ਵਿਕਾਸ ਲਈ ਸੰਮਤੀ ਦੇ ਖਾਤੇ 'ਚੋਂ ਅੱਜ ਵੱਡੀ ਰਕਮ ਦੀਆ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਕੋਈ ਕਮੀ ਨਾ ਰਹੇ ਤੇ ਲੋਕ ਸਹੂਲਤਾਂ ਮਾਣ ਸਕਣ | ਇਸ ਮੌਕੇ ਨਛੱਤਰ ਕੌਰ ਵਾਈਸ ਚੇਅਰਪਰਸਨ, ਜ਼ੋਨ ਇੰਚਾਰਜ ਤੀਰਥ ਰਾਜਪੁਰਾ, ਜ਼ਿਲ੍ਹਾ ਪ੍ਰਭਾਰੀ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਖ਼ੁਸ਼ੀ ਰਾਮ ਨੰਗਲ, ਮਨਜੀਤ ਸਿੰਘ ਜੀਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅੱਪਰਾ, ਰਜਨੀ ਬਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਵਿੰਦਰ ਬਿੱਟੂ ਹਲਕਾ ਪ੍ਰਧਾਨ, ਮਹਿੰਦਰ ਪਾਲ ਤੇਹਿੰਗ ਕੋਆਰਡੀਨੇਟਰ ਹਲਕਾ ਫਿਲੌਰ, ਬੁੱਧ ਪ੍ਰਕਾਸ਼ ਗੜਾ, ਵੇਦ ਪ੍ਰਕਾਸ਼ ਲਾਂਦੜਾ, ਵਿਨੇ ਕੁਮਾਰ ਸਰਪੰਚ ਅੱਪਰਾ, ਬਲਜੀਤ ਕੌਰ, ਕੁਲਵਿੰਦਰ ਸਿੰਘ, ਮੱਖਣ ਸੁਮਨ, ਸੁਖਬੀਰ ਸਿੰਘ ਗਿੱਲ, ਮਦਨ ਲਾਲ, ਗੁਰਜੀਤ ਕੌਰ, ਮਨਦੀਪ ਕੌਰ, ਜਤਿੰਦਰ ਸਿੰਘ ਨਿੱਜਰ, ਜਗਦੀਸ਼ ਕੁਮਾਰ, ਕੁਲਵਿੰਦਰ ਕੌਰ, ਰਕੇਸ਼ ਘਈ, ਮੁੱਖਮੀਤ ਕੌਰ, ਸੁੱਚਾ ਰਾਮ, ਅਨੀਤਾ ਰਾਣੀ, ਨਵਦੀਪ ਸਿੰਘ, ਤਰਨਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਕਵਾੜ ਦੀ ਦੁਕਾਨ 'ਤੇ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਪੁਲਿਸ ਚੌਕੀ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।