ਮਲਸੀਆਂ, 28 ਅਪ੍ਰੈਲ (ਸੁਖਦੀਪ ਸਿੰਘ)-ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ ਏ. ਐਸ. ਆਈ. ਜਗਤਾਰ ਸਿੰਘ ਦੀ ਬਦਲੀ ਹੋਣ ਕਾਰਨ ਉਨ੍ਹਾਂ ਦੀ ਜਗ੍ਹਾ ਲੋਹੀਆਂ ਤੋਂ ਬਦਲ ਕੇ ਆਏ ਏ. ਐਸ. ਆਈ. ਅੰਗਰੇਜ ਸਿੰਘ ਨੇ ਚੌਕੀ ਇੰਚਾਰਜ ਵਜੋਂ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ 'ਚ ਅਮਨ-ਕਨੂੰਨ ਦੀ ਸਥਿਤੀ ਬਣਾਈ ਰੱਖਣਾ ਮੇਰਾ ਪਹਿਲਾ ਫਰਜ਼ ਹੋਵੇਗਾ ਅਤੇ ਨਸ਼ਿਆਂ ਤਸਕਰਾਂ ਜਾਂ ਹੋਰ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ |