ਬਿਲਗਾ, 28 ਅਪ੍ਰੈਲ (ਤਜਿੰਦਰ ਕੁਮਾਰ)-ਥਾਣਾ ਬਿਲਗਾ ਮੁਖੀ ਗੁਰਸ਼ਰਨ ਸਿੰਘ ਦੱਸਿਆ ਕਿ ਮੁੱਦਈ ਗੁਰਜਿੰਦਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਪਿੰਡ ਬੁਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਨੇ ਆਪਣੇ ਬਿਆਨਾਂ ਵਿਚ ਦੱਸਿਆ ਮੇਰੇ ਲੜਕੇ ਬਲਵਿੰਦਰ ਸਿੰਘ ਦਾ ਵਿਆਹ ਕੁਲਵਿੰਦਰ ਕÏਰ ਪੁੱਤਰੀ ਜਗੀਰ ਸਿੰਘ ਵਾਸੀ ਤਲਵੰਡੀ ਨੇ ਅਬਾਦ ਥਾਣਾ ਮੁੱਲਾਂਪੁਰ ਦਾਖਾਂ ਜ਼ਿਲ੍ਹਾ ਲੁਧਿਆਣਾ ਉਮਰ ਕਰੀਬ 32 ਸਾਲ ਨਾਲ ਕਰੀਬ 12 ਸਾਲ ਪਹਿਲਾਂ ਹੋਇਆ ਸੀ, ਜਿਸ ਦੇ ਅੱਗੇ ਤਿੰਨ ਲੜਕੀਆਂ ਹਨ ਜੋ ਮੇਰਾ ਲੜਕਾ ਬਲਵਿੰਦਰ ਸਿੰਘ ਉਰਫ ਬਿੱਟੂ 'ਤੇ ਮੁਕੱਦਮਾ ਦਰਜ ਹੋਣ ਕਰਕੇ ਇਸ ਵਕਤ ਜੇਲ੍ਹ ਵਿਚ ਹੈ, ਮੇਰੀ ਨੂੰ ਹ ਕੁਲਵਿੰਦਰ ਕÏਰ ਤੇ ਤਿੰਨੇ ਪੋਤੀਆਂ ਸਾਡੇ ਨਾਲ ਘਰ ਵਿਚ ਵੱਖਰੇ ਬਣਾਏ ਹੋਏ ਮਕਾਨ ਵਿਚ ਰਹਿੰਦੇ ਸਨ | ਇਹ ਕਿ ਬੀਤੀ ਰਾਤ ਵਕਤ ਕਰੀਬ ਢਾਈ ਵਜੇ ਮੈਂ ਪਿੰਡ ਮÏਲੀ ਗੁਰਾਇਆ ਵਿਖੇ ਕੰਬਾਈਨ 'ਤੇ ਕੰਮ ਕਰ ਰਿਹਾ ਸੀ ਕਿ ਮੇਰੀ ਪਤਨੀ ਮਨਜਿੰਦਰ ਕÏਰ ਦਾ ਮੈਨੂੰ ਫੋਨ ਆਇਆ, ਆਪਣੀ ਨੂੰ ਹ ਕੁਲਵਿੰਦਰ ਕÏਰ ਨੇ ਕਮਰੇ ਵਿਚ ਗਾਡਰ ਨਾਲ ਚੁੰਨੀ ਬੰਨ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ | ਜਿਸ 'ਤੇ ਮੈਂ ਘਰ ਪੁੱਜਾ ਤਾਂ ਮੇਰੀ ਪਤਨੀ ਨੇ ਦੱਸਿਆ ਕਿ ਅਚਾਨਕ ਰਾਤ ਸਮੇਂ ਛੋਟੀ ਲੜਕੀ ਦੇ ਰੋਣ ਦੀ ਅਵਾਜ਼ ਆਈ ਤਾਂ ਮੇਰੀ ਪਤਨੀ ਨੇ ਉਸ ਨੂੰ ਚੁੱਪ ਕਰਾਉਣ ਲਈ ਨੂੰ ਹ ਕੁਲਵਿੰਦਰ ਕÏਰ ਨੂੰ ਅਵਾਜ਼ਾਂ ਮਾਰੀਆਂ ਜਦੋ ਉਸ ਨੂੰ ਅੱਗੇ ਤੋਂ ਕੋਈ ਆਵਾਜ਼ ਨਾ ਆਈ ਤਾਂ ਮੇਰੀ ਪਤਨੀ ਨੇ ਉਠ ਕੇ ਬੱਚੀ ਨੂੰ ਚੁੱਪ ਕਰਾਇਆ ਤੇ ਕੁਲਵਿੰਦਰ ਕÏਰ ਨੂੰ ਲੱਭਣ ਲੱਗੀ ਤਾਂ ਇਕ ਕਮਰੇ ਦੀ ਲਾਈਟ ਬੰਦ ਸੀ ਤੇ ਦਰਵਾਜਾ ਵੀ ਅੱਝਾ ਬੰਦ ਸੀ ਜਦ ਦਰਵਾਜ਼ੇ ਨੂੰ ਖੋਲ੍ਹ ਕੇ ਲਾਈਟ ਜਗਾ ਕੇ ਦੇਖਿਆ ਤਾਂ ਕਮਰੇ ਦੇ ਗਾਡਰ ਨਾਲ ਚੁੰਨੀ ਬੰਨ ਕੇ ਬੈੱਡ ਉੱਪਰ ਚੜ ਕੇ ਕੁਲਵਿੰਦਰ ਕÏਰ ਨੇ ਆਪਣੇ ਗਲ 'ਚ ਚੁੰਨੀ ਪਾ ਕੇ ਫਾਹਾ ਲਿਆ ਹੋਇਆ ਸੀ, ਜਿਸ ਨੂੰ ਮੇਰੀ ਪਤਨੀ ਮਨਜਿੰਦਰ ਕÏਰ ਤੇ ਕੁਲਵਿੰਦਰ ਕÏਰ ਦੇ ਭਾਣਜੇ ਅਰਮਾਨ ਨੇ ਉਸ ਨੂੰ ਥੱਲੇ ਲਾਇਆ ਤਾਂ ਉਸ ਵਕਤ ਕੁਲਵਿੰਦਰ ਕÏਰ ਦੀ ਮÏਤ ਹੋ ਚੁੱਕੀ ਸੀ | ਮੇਰੀ ਨੂੰ ਹ ਕੁਲਵਿੰਦਰ ਕÏਰ ਦੀ ਸਾਡੇ ਪਿੰਡ ਦੇ ਲੜਕੇ ਕਾਲੂ ਪੁੱਤਰ ਜਸਵੀਰ ਸਿੰਘ ਵਾਸੀ ਬੁਰਜ ਹਸਨ ਨਾਲ ਗੱਲਬਾਤ ਸੀ, ਜੋ ਹੁਣ ਕਾਲੂ ਉਕਤ ਦਾ ਵਿਆਹ ਰੱਖਿਆ ਸੀ ਜਿਸ ਵਿਚ ਕੁਝ ਦਿਨ ਬਾਕੀ ਸਨ | ਜਿਸ ਕਰਕੇ ਮੇਰੀ ਨੂੰ ਹ ਕੁਲਵਿੰਦਰ ਕÏਰ ਕਾਫੀ ਦਿਮਾਗੀ ਤÏਰ 'ਤੇ ਪਖੇਸ਼ਾਨ ਰਹਿੰਦੀ ਸੀ | ਇਸੇ ਪ੍ਰੇਸ਼ਾਨੀ ਦੇ ਚਲਦੇ ਮੇਰੀ ਨੂੰ ਹ ਕੁਲਵਿੰਦਰ ਕÏਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ | ਮੈਂ ਤੇ ਨਾ ਹੀ ਸਾਡਾ ਪਰਿਵਾਰ ਕਿਸੇ ਵੀ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ | ਇਹ ਬਿਆਨ ਮੈਂ ਆਪਣੀ ਨੂੰ ਹ ਕੁਲਵਿੰਦਰ ਕÏਰ ਦੇ ਪਿਤਾ ਜਗੀਰ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਤਲਵੰਡੀ ਨੇ ਅਬਾਦ ਥਾਣਾ ਮੁੱਲਾਂਪੁਰ ਦਾਖਾਂ ਜ਼ਿਲ੍ਹਾ ਲੁਧਿਆਣਾ ਦੀ ਹਾਜ਼ਰੀ ਵਿਚ ਲਿਖਵਾ ਦਿੱਤਾ ਹੈ | ਥਾਣਾ ਬਿਲਗਾ ਪੁਲਿਸ ਨੇ ਲਾਸ਼ ਨੂੰ ਕਬਜ਼ਾ ਵਿਚ ਲੈ ਕੇ ਮਿ੍ਤਕ ਦੇ ਪਰਿਵਾਰ ਮੈਂਬਰਾਂ ਦੀ ਹਾਜ਼ਰੀ ਵਿਚ ਸਿਵਲ ਹਸਪਤਾਲ ਫਿਲÏਰ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਹੈ | ਬਿਲਗਾ ਪੁਲਿਸ ਵਲੋਂ 174 ਦੀ ਕਾਰਵਾਈ ਕਰਕੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ |