ਸ਼ਾਹਕੋਟ, 28 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਇਨਵੈਸਟੀਚਰ ਸਮਾਰੋਹ ਕਰਵਾਇਆ | ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਹਾਜ਼ਰ ਹੋਏ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ਨਵ-ਨਿਯੁਕਤ ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਹੈੱਡ ਬੁਆਏ, ਸਪੋਰਟਸ ਹੈੱਡ ਗਰਲ, ਸਕੂਲ ਕੈਪਟਨ ਤੇ ਹਾਊਸਾਂ ਦੇ ਕੈਪਟਨਾਂ ਨੂੰ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਵਲੋਂ ਬੈਜ ਲਗਾਉਣ ਦੀ ਰਸਮ ਅਦਾ ਕੀਤੀ ਗਈ | 11ਵੀਂ ਜਮਾਤ ਦੇ ਵਿਦਿਆਰਥੀਆਂ ਏਜੰਲ ਸੋਬਤੀ ਤੇ ਪਾਈਨਾ ਨੇ ਸਟੇਜ ਸੰਭਾਲੀ | ਸਕੂਲ ਹੈੱਡ ਬੁਆਏ ਗੁਰਸੇਵਕ ਸਿੰਘ, ਹੈੱਡ ਗਰਲ ਨੰਦਨੀ ਸੋਬਤੀ, ਸਕੂਲ ਕੈਪਟਨ ਗੁਰਸਾਹਿਬ ਸਿੰਘ ਤੇ ਹਰਲੀਨ ਕੌਰ ਨੂੰ ਨਿਯੁਕਤ ਕੀਤਾ ਜਦ ਕਿ ਸਮਰਾਟ ਸਿੰਘ ਤੇ ਰਮਨਜੋਤ ਕੌਰ ਨੂੰ ਸਪੋਰਟਸ ਹੈੱਡ ਬਣਾਇਆ ਗਿਆ | ਚਾਰ ਹਾਊਸਾਂ ਕਲਪਨਾ ਚਾਵਲਾ ਹਾਊਸ ਕੈਪਟਨ ਅਰੁਣਦੀਪ ਤੇ ਨਿਸ਼ਠਾ, ਸਪੋਰਟਸ ਕੈਪਟਨ ਮਨਜੋਤ ਤੇ ਖੁਸ਼ਮੀਨ ਕੌਰ, ਮਦਰ ਟੈਰੇਸਾ ਹਾਊਸ ਕੈਪਟਨ ਨਵਦੀਪ ਸਿੰਘ ਤੇ ਜੈਸਮੀਨ ਕੌਰ, ਸਪੋਰਟਸ ਕੈਪਟਨ ਲਵਪ੍ਰੀਤ ਸਿੰਘ ਤੇ ਯਾਦਵੀਰ ਕੌਰ, ਹੈਲਨ ਕੈਲਰ ਹਾਊਸ ਕੈਪਟਨ ਮਾਨਵ ਤੇ ਏਜੰਲ ਗੁਪਤਾ, ਸਪੋਰਟਸ ਕੈਪਟਨ ਗੁਰਦਿੱਤ ਸਿੰਘ ਤੇ ਨਵਰੋਜ ਕੌਰ, ਅੰਮਿ੍ਤਾ ਪ੍ਰੀਤਮ ਹਾਊਸ ਕੈਪਟਨ ਪ੍ਰਥਮਵੀਰ ਸਿੰਘ ਤੇ ਹਰਸਿਮਰਨ ਕੌਰ, ਸਪੋਰਟਸ ਕੈਪਟਨ ਅਰਮਾਨਦੀਪ ਸਿੰਘ ਤੇ ਯਸ਼ਵਨੀ ਨੂੰ ਨਿਯੁਕਤ ਕੀਤਾ ਤੇ ਬੈਜ ਦਿੱਤੇ ਗਏ | ਇਸ ਤੋਂ ਬਾਅਦ ਹੈੱਡ ਬੁਆਏ ਗੁਰਸੇਵਕ ਸਿੰਘ ਦੇ ਨਾਲ ਸਾਰੇ ਨਿਯੁਕਤ ਮੈਂਬਰਾਂ ਨੇ ਸਕੂਲ ਦੇ ਐਕਟੀਵਿਟੀ ਕੋਆਰਡੀਨੇਟਰ ਸੁਖਵੰਤ ਸਿੰਘ ਪਾਸੋਂ ਇਮਾਨਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਹੁੰ ਚੁੱਕੀ | ਅੰਤ ਵਿਚ ਰਾਸ਼ਟਰੀ ਗਾਣ ਗਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ | ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਘੱਟ ਵਰਤੋਂ ਕਰਨ, ਸਿਹਤਮੰਦ ਖਾਣਾ ਖਾਣ, ਕਸਰਤ ਕਰਨ ਤੇ ਪੜ੍ਹਾਈ ਵੱਲ ਉਚੇਚਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ | ਸਕੂਲ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਮਾਗਮ 'ਤੇ ਆਉਣ ਦੇ ਲਈ ਧੰਨਵਾਦ ਕੀਤਾ |