19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਰਕਾਰੀ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ <br/>

ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਤੇ ਪਤਵੰਤੇ ਸੱਜਣ | ਤਸਵੀਰ : ਰਾਮ ਪ੍ਰਕਾਸ਼ ਟੋਨੀ <br/> 29-04-2026
ਦੁਸਾਂਝ ਕਲਾਂ, 28 ਅਪ੍ਰੈਲ (ਰਾਮ ਪ੍ਰਕਾਸ਼ ਟੋਨੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਦੁਸਾਂਝ ਕਲਾਂ (ਲੜਕੀਆਂ) ਬਲਾਕ ਗੁਰਾਇਆ 2 ਵਿਖੇ ਸੈਸ਼ਨ ਆਰੰਭਤਾ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਤੇ ਇਨਾਮ ਵੰਡ ਸਮਾਰੋਹ ਕਰਵਾਇਆ, ਜਿਸ 'ਚ ਸਾਲ 2025-26 ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ | ਪੜ੍ਹਾਈ ਤੇ ਖੇਡਾਂ 'ਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ | ਇਸ ਮੌਕੇ ਹੈਂਡ ਟੀਚਰ ਵਿਕਾਸ ਮੋਹਨ ਵਲੋਂ ਸਕੂਲ ਵਿਖੇ ਪਹੁੰਚੇ ਪਿੰਡ ਵਾਸੀਆਂ ਤੇ ਮਹਿਮਾਨਾਂ ਨੂੰ ' ਜੀ ਆਇਆ' ਆਖਿਆ ਗਿਆ | ਸਮਾਗਮ ਦੌਰਾਨ ਸਰਪੰਚ ਨਿਰਮਲ ਕੁਮਾਰ ਨਵੀਂ ਵਲੋਂ 5 ਹਜ਼ਾਰ ਰੁਪਏ ਨਕਦ ਰਾਸ਼ੀ ਸਕੂਲ ਮੁਖੀ ਨੂੰ ਭੇਟ ਕੀਤੀ ਗਈ | ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ ਵਲੋਂ ਐਨ. ਆਰ. ਆਈ. ਵੀਰਾਂ ਤੇ ਪਿੰਡ ਦੁਸਾਂਝ ਕਲਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਡਾ. ਬੀ. ਆਰ. ਅੰਬੇਡਕਰ ਐਂਡ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਸਿੱਖਿਆ ਵਿਭਾਗ ਦੀਆਂ ਸ਼ਖ਼ਸੀਅਤਾਂ ਵਲੋਂ ਸਕੂਲ ਵਿਦਿਆਰਥੀਆਂ ਅਧਿਆਪਕਾਂ ਸਕੂਲ ਮੈਨੇਜਮੈਂਟ ਕਮੇਟੀ ਨੂੰ ਆਉਣ ਵਾਲੇ ਸੈਸ਼ਨ 2026-27 ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੀ ਸਿੱਖਿਆ ਤੇ ਸਮਾਜਿਕ ਖੇਤਰ ਵਿਚ ਪ੍ਰਾਪਤੀਆਂ ਲਈ ਅਰਦਾਸ ਕੀਤੀ, ਇਸ ਦੇ ਨਾਲ-ਨਾਲ ਸਕੂਲ ਨੂੰ ਬਹੁਤ ਸਾਰੀ ਆਰਥਿਕ ਸਹਾਇਤਾ ਵੀ ਦਿੱਤੀ ਗਈ | ਸਮਾਗਮ ਵਿਚ ਸਕੂਲ ਦੀ ਮਾਲੀ ਸਹਾਇਤਾ ਕਰਨ ਵਾਲੇ ਇਨ੍ਹਾਂ ਦਾਨੀਂ ਸੱਜਣਾਂ ਜਿਵੇਂ ਕਿ ਮੱਖਣ ਸਿੰਘ ਪੁੱਤਰ ਗੁਰਦੀਪ ਸਿੰਘ, ਸਵਿੰਦਰ ਕੌਰ ਪਤਨੀ ਸੁੱਚਾ ਸਿੰਘ, ਅਮਰਜੀਤ ਕੌਰ ਰੰਧਾਵਾ, ਕੁਲਦੀਪ ਮੱਟੂ, ਬਲਜੀਤ ਕੌਰ ਨਾਗਰਾ, ਸੁਖਜੀਤ ਦੁਸਾਂਝ, ਨਾਇਲਾ ਦੁਸਾਂਝ ਇੰਗਲੈਂਡ ਨਿਵਾਸੀਆਂ ਵਲੋਂ ਪੰਜ ਸੋ ਪੌਡ ਦੀ ਨਕਦ ਰਾਸ਼ੀ ਭੇਟ ਕੀਤੀ ਗਈ, ਇਨ੍ਹਾਂ ਦਾਨੀਂ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਦਵਿੰਦਰ ਸਿੰਘ ਖਾਲਸਾ, ਤਾਹਿਰ ਖਾਨ, ਰਾਣਾ ਦੁਸਾਂਝ ਵਲੋਂ ਚਾਹ ਦੇ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਮੁੱਖ ਅਧਿਆਪਕ ਵਿਕਾਸ ਮੋਹਨ, ਸਰਪੰਚ ਨਿਰਮਲ ਕੁਮਾਰ ਨਵੀਂ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਜੀ. ਐੱਸ. ਟੀ., ਜੀਵਨ ਲਾਲ, ਪਲਵਿੰਦਰ ਕੁਮਾਰ, ਅਮਨਦੀਪ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਪਰਵੀਨ ਕੌਰ, ਦਵਿੰਦਰ ਸਿੰਘ, ਤਾਹਿਰ ਖਾਨ, ਸ਼੍ਰੀਮਤੀ ਸੁਖਵਿੰਦਰ ਕੌਰ, ਕਿ੍ਸ਼ਨਾ ਰਾਣੀ, ਹਰਕਮਲ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ, ਜੀਵਨ ਕੁਮਰੀ, ਕਿਰਨਦੀਪ ਕੌਰ, ਕੁਲਵਿੰਦਰ ਕੌਰ, ਸੋਨੀਆ, ਕਿਰਨਦੀਪ ਕੌਰ ਤੋਂ ਇਲਾਵਾਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਮ.ਆਰ. ਦੇ ਐਨ.ਸੀ.ਸੀ. ਕੈਡਿਟ ਸੀ.ਏ.ਟੀ.ਸੀ.-36 ਕੈਂਪ ਤੇ ਸਨਮਾਨ ਸਮਾਰੋਹ ਤੋਂ ਜੇਤੂ ਵਾਪਸ ਪਰਤੇ <br/> ਅਗਲੀ ਖ਼ਬਰ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਹਲਕਾ ਨਕੋਦਰ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।