ਆਦਮਪੁੁਰ, 28 ਅਪੈ੍ਰਲ (ਰਮਨ ਦਵੇਸਰ)-ਐਮ. ਆਰ. ਇੰਟਰਨੈਸ਼ਨਲ ਸਕੂਲ ਦੇ ਐਨ. ਸੀ. ਸੀ. ਕੈਡੇਟ 1 ਪੀ. ਬੀ. ਏਅਰ ਸਕੁਐਡਰਨ ਐਨ. ਸੀ. ਸੀ. ਜਲੰਧਰ ਦੁਆਰਾ ਆਯੋਜਿਤ 10 ਰੋਜ਼ਾ ਨੈਸਨਲ ਕੈਡੇਟ ਕੋਰ (ਐਨ. ਸੀ. ਸੀ.) ਸੰਯੁਕਤ ਸਾਲਾਨਾ ਸਿਖਲਾਈ ਕੈਂਪ (ਸੀ. ਏ. ਟੀ. ਸੀ.-36) ਤੋਂ ਸਫਲਤਾਪੂਰਵਕ ਵਾਪਸ ਪਰਤੇ | ਵਿੰਗ ਕਮਾਂਡਰ ਮਨੀਸ਼ ਕੁਮਾਰ ਦੀ ਅਗਵਾਈ ਤੇ ਐਚ. ਐਫ. ਓ. ਸਰਧਾ ਸਿੰਘ ਤੇ ਏ. ਐਨ. ਓ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ, ਕੈਡੇਟਾਂ ਨੇ ਸਰੀਰਕ ਸਿਖਲਾਈ, ਡਰਿੱਲ, ਲੀਡਰਸ਼ਿਪ ਗਤੀਵਿਧੀਆਂ, ਮੁੱਢਲੀ ਸਹਾਇਤਾ ਤੇ ਆਫਤ ਪ੍ਰਬੰਧਨ ਵਿਚ ਸਰਗਰਮੀ ਨਾਲ ਹਿੱਸਾ ਲਿਆ | ਕੈਡਿਟਾਂ ਨੇ ਪ੍ਰੇਰਨਾਦਾਇਕ ਲੈਕਚਰਾਂ ਵਿਚ ਹਿੱਸਾ ਲਿਆ ਤੇ ਐਨ. ਸੀ. ਸੀ. ਪਰੇਡ ਵਿਚ 12 ਸਕੂਲਾਂ 'ਚੋਂ ਚੌਥਾ ਸਥਾਨ ਪ੍ਰਾਪਤ ਕਰਕੇ ਐਮ. ਆਰ. ਦਾ ਨਾਂਅ ਰੌਸ਼ਨ ਕੀਤਾ | ਕੈਡਿਟਾਂ ਨੇ ਕੈਂਪ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਹਿੱਸਾ ਲਿਆ | ਬੇਦਿਕਾ ਕੁਮਾਰੀ, ਅਮਨਪ੍ਰੀਤ ਕੌਰ, ਰੋਹਿਤ ਤੇ ਅੰਕਿਤ ਲਾਇਲ ਨੇ ਫਲਾਇੰਗ ਗਤੀਵਿਧੀ ਵਿਚ ਹਿੱਸਾ ਲਿਆ, ਜਦਕਿ ਕਈ ਕੈਡਿਟਾਂ ਨੇ ਫਾਇਰਿੰਗ ਰੇਂਜ ਦਾ ਅਨੁਭਵ ਕੀਤਾ | ਇਹ ਕੈਂਪ ਕੈਡਿਟਾਂ ਲਈ ਬਹੁਤ ਲਾਭਦਾਇਕ ਸਾਬਤ ਹੋਇਆ | ਉਹ ਅਨੁਸ਼ਾਸਨ, ਆਤਮਵਿਸ਼ਵਾਸ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਾਪਸ ਆਏ | ਸਕੂਲ ਦੇ ਪ੍ਰੈਸੀਡੈਂਟ ਡਾ. ਅਸ਼ੀਸ਼ ਟੰਡਨ ਤੇ ਪਿ੍ੰਸੀਪਲ ਰਾਜਿੰਦਰ ਕੁਮਾਰ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |