11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 30-04-2026
ਐੱਮ. ਐੱਸ. ਲੋਹੀਆ
ਜਲੰਧਰ, 29 ਅਪ੍ਰੈਲ-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ, ਡਿਫੈਂਸ ਕਾਲੋਨੀ-ਦਸਮੇਸ਼ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਤਹਿਤ ਪਿਛਲੇ ਦਿਨਾਂ ਤੋਂ ਰੋਜ਼ਾਨਾ ਰਾਤ ਸਮੇਂ ਸਜਾਏ ਜਾਂਦੇ ਦੀਵਾਨਾਂ ਅੰਦਰ ਪੰਥ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰ ਰਹੇ ਹਨ | ਇਨ੍ਹਾਂ ਸਮਾਮਗਾਂ ਦੌਰਾਨ ਹੀ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਉਪਰਾਲੇ ਸਦਕਾ ਅੱਜ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾਏ ਗਏ, ਜੋ ਗੜ੍ਹਾ ਰੋਡ, ਬੱਸ ਅੱਡਾ, ਗ੍ਰੀਨ ਪਾਰਕ, ਮੋਤਾ ਸਿੰਘ ਨਗਰ, ਗੁਰਜੇਪਾਲ ਨਗਰ, ਛੋਟੀ ਬਾਰਾਂਦਰੀ ਪਾਰਟ-2, ਗੋਲਡਨ ਐਵੇਨਿਊ ਫੇਜ਼-1 ਅਤੇ 2, ਛੋਟੀ ਬਾਰਾਂਦਰੀ ਪਾਰਟ-1 ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਵੇਰੇ ਕਰੀਬ 6.15 ਵਜੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ 'ਚ ਚੌਰ ਸਾਹਿਬ ਦੀ ਸੰਪੂਰਨ ਸੇਵਾ ਬਾਬਾ ਜੀਤ ਸਿੰਘ (ਨਿਰਮਲ ਕੁਟੀਆ, ਜੌਹਲਾਂ) ਵਲੋਂ ਨਿਭਾਈ ਗਈ | ਸ਼ਹਿਰ ਵਾਸੀਆਂ ਨੂੰ ਨਗਰ ਕੀਰਤਨ ਦੀ ਆਮਦ ਸੰਬੰਧੀ ਸੁਚੇਤ ਕਰਦੇ ਰਣਜੀਤ ਨਗਾਰੇ ਦੇ ਪਿੱਛੇ ਗੁਰਬਾਣੀ ਦੀਆਂ ਧੁਨਾਂ ਵਜਾਉਂਦਾ ਹੋਇਆ ਬੈਂਡ ਵਾਜਾ ਚੱਲ ਰਿਹਾ ਸੀ, ਜਿਸ ਦੇ ਪਿੱਛੇ ਘੋੜ ਸਵਾਰ ਪੰਜ ਨਿਸ਼ਾਨੀ ਸਿੰਘ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ | ਸ੍ਰੀ ਗੁਰੂ ਰਾਮ ਦਾਸ ਜਲ ਸੇਵਕ ਸਭਾ ਵਲੋਂ ਪਾਣੀ ਦਾ ਛਿੜਕਾਅ ਕੀਤਾ ਗਿਆ | ਬੀਬੀਆਂ ਅਤੇ ਬੱਚੀਆਂ ਵਲੋਂ ਝਾੜੂ ਦੇ ਨਾਲ ਸਾਰੇ ਮਾਰਗ ਦੀ ਸਫ਼ਾਈ ਕੀਤੀ ਗਈ ਅਤੇ ਮਾਰਗ 'ਤੇ ਪਰੰਪਰਾ ਅਨੁਸਾਰ ਤਿਆਰ-ਬਰ-ਤਿਆਰ ਸਿੰਘ ਪੰਜ ਪਿਆਰਿਆਂ ਦੇ ਰੂਪ 'ਚ ਪਾਲਕੀ ਸਾਹਿਬ ਦੇ ਅੱਗੇ ਚੱਲੇ | ਪਾਲਕੀ ਸਾਹਿਬ ਦੇ ਪਿੱਛੇ ਵੱਡੀ ਗਿਣਤੀ 'ਚ ਪੈਦਲ ਚੱਲ ਰਹੀ ਸੰਗਤ ਨੇ ਸਾਰੇ ਮਾਰਗ ਦੌਰਾਨ ਗੁਰਬਾਣੀ ਕੀਰਤਨ ਦਾ ਗਾਇਨ ਕੀਤਾ, ਜਿਨ੍ਹਾਂ ਦੇ ਪਿੱਛੇ ਭਾਈ ਅਜਮੇਰ ਸਿੰਘ ਦੇ ਰਾਗੀ ਜਥੇ ਅਤੇ ਢਾਡੀ ਜਥੇ ਵਲੋਂ ਸੰਗਤ ਨੂੰ ਗੁਰਾਬਣੀ ਨਾਲ ਜੋੜਿਆ ਗਿਆ | ਨਗਰ ਕੀਰਤਨ ਦੌਰਾਨ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਸ਼ਮੂਲੀਅਤ ਕੀਤੀ | ਸ਼ਹੀਦ ਭਾਈ ਮਨੀ ਸਿੰਘ ਗਤਕਾ ਅਖਾੜਾ, ਮਕਸੂਦਾਂ ਦੇ ਨੌਜਵਾਨਾਂ ਵਲੋਂ ਜਥੇਦਾਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਪੜਾਵਾਂ 'ਤੇ ਗਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਅਤੇ ਸਰਪਰਸਤ ਐਡਵੋਕੇਟ ਗੁਰਨਾਮ ਸਿੰਘ ਪੇਲੀਆ, ਅਵਤਾਰ ਸਿੰਘ ਵਾਲੀਆ, ਪਿ੍ੰਸ ਸੰਧੂ, ਜਤਿੰਦਰ ਸਿੰਘ ਬਾਹੀਆ, ਸੁਲੱਖਣ ਸਿੰਘ ਕੰਗ, ਇੰਦਰ ਮੋਹਣ ਸਿੰਘ, ਹਰਬਲਬੀਰ ਸਿੰਘ, ਜਸਵਿੰਦਰ ਸਿੰਘ ਲਾਲੀ, ਸਤਿੰਦਰ ਪਾਲ ਸਿੰਘ, ਸੁਰਿੰਦਰ ਸਿੰਘ ਸੈਣੀ, ਅਜੀਤ ਸਿੰਘ, ਮਹੀਪਾਲ ਸਿੰਘ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ ਗਿੱਲ, ਸੂਚਾ ਸਿੰਘ, ਟੀ.ਐੱਸ. ਖਹਿਰਾ, ਗੁਰਮੀਤ ਸਿੰਘ ਅਰਨੇਜਾ, ਬੀਬੀ ਪ੍ਰਕਾਸ਼ ਕੌਰ, ਚਰਨਪ੍ਰੀਤ ਕੌਰ, ਕੁਲਵਿੰਦਰ ਜੀਤ ਕੌਰ, ਪਰਮਿੰਦਰ ਕੌਰ ਭਮਰਾ, ਹਰਜੀਤ ਕੌਰ, ਹਰਿੰਦਰ ਕੌਰ ਸੈਣੀ, ਮਨਿੰਦਰ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ |
ਗੁਰਸਿੱਖ ਪਰਿਵਾਰਾਂ ਅਤੇ ਸੰਸਥਾਵਾਂ ਨੇ ਸੰਗਤ ਦਾ ਕੀਤਾ ਸਵਾਗਤ
ਨਗਰ ਕੀਰਤਨ ਦੇ ਮਾਰਗ 'ਚ ਵੱਖ-ਵੱਖ ਪੜਾਵਾਂ 'ਤੇ ਗੁਰਸਿੱਖ ਪਰਿਵਾਰਾਂ ਅਤੇ ਸੰਸਥਾਵਾਂ ਵਲੋਂ ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਡਾ. ਐੱਚ.ਐੱਮ. ਹੁਰੀਆ, ਮਨਮੀਤ ਸਿੰਘ ਸੋਢੀ, ਭਾਈ ਪਰਮਜੀਤ ਸਿੰਘ, ਲਖਬੀਰ ਸਿੰਘ ਛਾਬੜਾ, ਸੀ.ਏ. ਏ.ਪੀ. ਸਿੰਘ, ਸਤਿੰਦਰ ਪਾਲ ਸਿੰਘ ਅਤੇ ਸਤਨਾਮ ਸਿੰਘ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸੈਂਟਰਲ ਟਾਊਨ ਦੇ ਪ੍ਰਧਾਨ ਚਰਨਜੀਤ ਸਿੰਘ, ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ (ਸੈਂਟਰਲ ਟਾਊਨ) ਅਤੇ ਮਨਵਿੰਦਰ ਸਿੰਘ ਸਹਿਗਲ, ਸਿੰਘ ਸਭਾਵਾਂ, ਜਲੰਧਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਹਰਜੋਤ ਸਿੰਘ ਲੱਕੀ, ਦਲਜੀਤ ਸਿੰਘ ਗਾਬਾ, ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਿਆਤ ਅਤੇ ਗੁਰਿੰਦਰ ਸਿੰਘ ਮਝੈਲ, ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦੁਰ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ, ਜੁਗਿੰਦਰ ਸਿੰਘ ਲਾਇਲਪੁਰੀ ਅਤੇ ਹੋਰ ਮੈਂਬਰ | ਕੌਂਸਲਰ ਅਨੂਪ ਕੌਰ ਵਲੋਂ ਐੱਚ.ਪੀ. ਸਿੰਘ ਅਤੇ ਹੋਰਾਂ ਦੇ ਨਾਲ, ਗਰੀਨ ਪਾਰਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਵਲੋਂ ਸਾਬਕਾ ਕੌਂਸਲਰ ਮਨਮੋਹਨ ਸਿੰਘ, ਪਵਿੰਦਰ ਬਹਿਲ ਅਤੇ ਹੋਰ ਸੁਸਾਇਟੀ ਮੈਂਬਰਾਂ ਦੇ ਨਾਲ, ਪਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਗ੍ਰੀਨ ਪਾਰਕ ਵਿਖੇ ਸੈਂਟਰ ਇੰਚਾਰਜ ਬੀ.ਕੇ. ਰੇਖਾ ਦੀ ਅਗਵਾਈ 'ਚ ਸੈਂਟਰ ਦੇ ਮੈਂਬਰਾਂ ਵਲੋਂ, ਕੌਂਸਲਰ ਕੁੰਵਰ ਸਰਤਾਜ ਸਿੰਘ ਵਲੋਂ ਪਰਮਜੀਤ ਸਿੰਘ ਅਤੇ ਹੋਰਾਂ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸ ਤੋਂ ਇਲਾਵਾ ਸਵਾਗਤ ਕਰਨ ਵਾਲਿਆਂ 'ਚ ਭੁਪਿੰਦਰ ਸਿੰਘ ਖ਼ਾਲਸਾ ਗੜ੍ਹਾ, ਗੁਰਜੀਤ ਸਿੰਘ ਪੋਪਲੀ, ਡਾ. ਤਰਲੋਕ ਸਿੰਘ ਰੰਧਾਵਾ, ਜਤਿੰਦਰ ਬੀਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਅਰੋੜਾ, ਬੀਬੀ ਜਸਜੀਤ ਕੌਰ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਰਾਜੂ ਸ਼ਾਮਿਲ ਸਨ |
ਸ਼ਾਮ ਵੇਲੇ ਸਜਾਏ ਵਿਸ਼ੇਸ਼ ਦੀਵਾਨ
ਸਜਾਏ ਗਏ ਸ਼ਾਮ ਦੇ ਦੀਵਾਨਾਂ ਅੰਦਰ ਭਾਈ ਪਰਮਿੰਦਰ ਸਿੰਘ (ਹੈੱਡ ਗ੍ਰੰਥੀ) ਵਲੋਂ ਸੋਦਰ ਰਹਿਰਾਸ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਅਤੇ ਭਾਈ ਗੁਰਦਿੱਤ ਸਿੰਘ ਵਲੋਂ ਗੁਰ ਇਤਿਹਾਸ ਦੀ ਕਥਾ ਕੀਤੀ ਗਈ | ਇਨ੍ਹਾਂ ਦੀਵਾਨਾਂ ਅੰਦਰ ਭਾਈ ਜਸਪਾਲ ਸਿੰਘ (ਰਾਜ ਨਗਰ) ਦੇ ਜਥੇ ਵਲੋਂ ਅਨੰਦਮਈ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ |
ਪਿਛਲੀ ਖ਼ਬਰ ਬਕਾਇਆ ਫੀਸਾਂ ਨਾ ਆਉਣ 'ਤੇ 12 ਕਾਲੋਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਥਾਵਾਂ 'ਤੇ ਧਰਨੇ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।