10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਅਧਿਆਪਕਾਂ ਦੇ ਇਕ ਗਰੁੱਪ ਵਲੋਂ ਕੀਤੀਆਂ ਜਾ ਰਹੀਆਂ ਨੇ ਮਨਮਾਨੀਆਂ

ਅਜੀਤ ਡੈਸਕ 30-04-2026
ਸ਼ਾਹਕੋਟ ਬਲਾਕ 'ਚ 3-4 ਅਜਿਹੇ ਅਧਿਆਪਕਾਂ ਦਾ ਗਰੁੱਪ ਹੈ, ਜੋ ਪਿਛਲੇ ਕਾਫ਼ੀ ਸਾਲਾਂ ਤੋਂ ਵਿਧਾਨ ਸਭਾ, ਲੋਕ ਸਭਾ ਤੇ ਸਥਾਨਕ ਚੋਣਾਂ ਵਿਚ ਐੱਸ.ਡੀ.ਐੱਮ ਦਫ਼ਤਰ ਸ਼ਾਹਕੋਟ ਵਿਚ ਆਪਣੇ ਪੈਰਾ ਜਮਾਈ ਬੈਠਾ ਹੈ ਤੇ ਦਫ਼ਤਰੀ ਕੰਮਾਂ ਵਿਚ ਵੀ ਪੂਰੀ ਦਖ਼ਲਅੰਦਾਜ਼ੀ ਕਰ ਰਿਹਾ ਹੈ, ਕਿਉਂਕਿ ਇਨ੍ਹਾਂ ਦਾ ਐੱਸ.ਡੀ.ਐੱਮ ਦਫ਼ਤਰ ਸ਼ਾਹਕੋਟ ਵਿਚ ਪੂਰਾ ਬੋਲਬਾਲਾ ਹੈ | ਇਹ ਗਰੁੱਪ ਜਨਗਣਨਾ ਦੀ ਪ੍ਰੀਕਿਰਿਆ ਵਿਚ ਵੀ ਹਾਵੀ ਨਜ਼ਰ ਆ ਰਿਹਾ ਹੈ ਤੇ ਆਪਣੀਆਂ ਮਨਮਾਨੀਆਂ ਕਰਦੇ ਹੋਏ ਅਧਿਕਾਰੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਆਪਣੇ ਚਹੇਤਿਆਂ ਨੂੰ ਡਿਊਟੀਆਂ ਵਿਚ ਫਾਇਦਾ ਪਹੁੰਚਾਉਣ ਵਿਚ ਕਾਮਯਾਬ ਹੋ ਰਿਹਾ ਹੈ | ਇਸ ਗਰੁੱਪ ਨਾਲ ਜੁੜੇ ਅਧਿਆਪਕ ਆਪਣੀ ਪਹੁੰਚ ਰੱਖਣ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਜੋ ਸਿੱਖਿਆ ਵਿਭਾਗ ਵਿਚ ਹੀ ਸੇਵਾਵਾਂ ਨਿਭਾ ਰਹੇ ਹਨ, ਦੀਆਂ ਡਿਊਟੀਆਂ ਪਹਿਲਾਂ ਹੀ ਲੱਗਣ ਨਹੀਂ ਦਿੰਦੇ | ਇਹ ਅਧਿਆਪਕ ਡਿਊਟੀਆਂ ਦੀ ਆੜ ਵਿਚ ਆਪਣੇ ਸਾਥੀ ਅਧਿਆਪਕਾਂ ਨਾਲ ਵੀ ਨਿੱਜੀ ਕਿੜ੍ਹਾਂ ਕੱਢ ਰਹੇ ਹਨ, ਜੋ ਇਨ੍ਹਾਂ ਦੀਆਂ ਮਨਮਾਨੀਆਂ ਦਾ ਵਿਰੋਧ ਕਰਦੇ ਹਨ | ਅਧਿਕਾਰੀ ਵੀ ਇਨ੍ਹਾਂ ਦੀਆਂ ਮਨਮਾਨੀਆਂ ਨੂੰ ਰੋਕ ਨਹੀਂ ਰਹੇ | ਡੀ.ਸੀ ਜਲੰਧਰ ਨੂੰ ਇਨ੍ਹਾਂ ਅਧਿਆਪਕਾਂ ਦੀ ਪੜਤਾਲ ਕਰਵਾ ਕੇ ਸਕੂਲਾਂ ਵਿਚ ਭੇਜਣਾ ਚਾਹੀਦਾ ਹੈ ਤੇ ਦਫ਼ਤਰੀ ਕੰਮਾਂ ਲਈ ਇੱਕੋ ਗਰੁੱਪ ਦੇ ਅਧਿਆਪਕ ਲਗਾਉਣ ਦੀ ਬਜਾਏ ਹੋਰਨਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾਉਣੀਆਂ ਚਾਹੀਦੀਆਂ ਹਨ |
ਪਿਛਲੀ ਖ਼ਬਰ ਸ਼ਾਹਕੋਟ 'ਚ ਪ੍ਰਸ਼ਾਸਨ ਨੇ ਜਨਗਣਨਾ ਡਿਊਟੀਆਂ 'ਚ ਪਾਰਦਰਸ਼ਤਾ ਦੀਆਂ ਉਡਾਈਆਂ ਧੱਜੀਆਂ ਅਗਲੀ ਖ਼ਬਰ ਦੁਕਾਨਦਾਰ ਆਪਣਾ ਸਾਮਾਨ ਆਪਣੀ ਦੁਕਾਨ ਦੀ ਹੱਦ ਤੱਕ ਰੱਖਣ ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ-ਐਸ. ਡੀ. ਐਮ. ਨਕੋਦਰ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।