30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਆਤਮ ਰਸ ਕੀਰਤਨ ਦਰਬਾਰ ਅਤੇ ਅੰਮਿ੍ਤ ਸੰਚਾਰ ਭਲਕੇ

ਅਜੀਤ ਡੈਸਕ 01-05-2026
ਗੁਰਾਇਆ,30 ਅਪ੍ਰੈਲ (ਬਲਵਿੰਦਰ ਸਿੰਘ)-ਸ੍ਰੀ ਗੁਰੂ ਰਾਮ ਦਾਸ ਜੀ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਆਤਮ ਰਸ ਕੀਰਤਨ ਦਰਬਾਰ ਅਤੇ ਅੰਮਿ੍ਤ ਸੰਚਾਰ 2 ਮਈ ਸਨਿਚਰਵਾਰ ਨੂੰ ਪੀਂਘਾਂ ਵਾਲਾ ਚੌਕ ਵਿਖੇ ਸ਼ਾਮ 5 ਵਜੇ ਤੋਂ ਰਾਤ 12.30 ਵਜੇ ਤਕ ਕਰਵਾਇਆ ਜਾ ਰਿਹਾ ਹੈ | ਇਸ ਕੀਰਤਨ ਦਰਬਾਰ ਵਿਚ ਭਾਈ ਬਲਵਿੰਦਰ ਸਿੰਘ ਰੰਗੀਲਾ, ਜਥਾ ਮੀਰੀ ਪੀਰੀ ਖਾਲਸਾ,ਭਾਈ ਦਲੀਪ ਸਿੰਘ ਫ਼ੱਕਰ, ਸੰਤ ਬਾਬਾ ਜੀਵਨ ਸਿੰਘ ,ਭਾਈ ਬਚਿੱਤਰ ਸਿੰਘ ਚੰਡੀਗੜ੍ਹ ਵਾਲੇ,ਭਾਈ ਜਸਕਰਨ ਦੀਪ ਸਿੰਘ ਅਤੇ ਭਾਈ ਮਕਨਕਰਨਦੀਪ ਜੀ ਹਾਜ਼ਰੀ ਭਰਨਗੇ | ਇਸੇ ਦਿਨ ਸਵੇਰੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਅੰਮਿ੍ਤ ਸੰਚਾਰ ਕੀਤਾ ਜਾਵੇਗਾ | ਇਸ ਮੌਕੇ ਮੁਫ਼ਤ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਸ਼ਰਧਾ ਨਾਲ ਮਨਾਇਆ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸੀ.ਆਈ.ਐੱਸ.ਸੀ.ਈ. ਦੇ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਲੜਕੀਆਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।