30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੀ.ਆਈ.ਐੱਸ.ਸੀ.ਈ. ਦੇ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਲੜਕੀਆਂ ਨੇ ਮਾਰੀ ਬਾਜ਼ੀ

ਅਜੀਤ ਡੈਸਕ 01-05-2026
ਜਲੰਧਰ, 30 ਅਪ੍ਰੈਲ (ਪਵਨ ਖਰਬੰਦਾ)-ਸੀ.ਆਈ.ਐੱਸ.ਸੀ.ਈ. ਬੋਰਡ ਵਲੋਂ ਅੱਜ 10ਵੀਂ ਅਤੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ ਦੌਰਾਨ ਜ਼ਿਲ੍ਹੇ ਦੇ ਸਕੂਲਾਂ 'ਚ ਲੜਕੀਆਂ ਨੇ ਬਾਜ਼ੀ ਮਾਰਦੇ ਹੋਏ 10ਵੀਂ ਅਤੇ 12ਵੀਂ 'ਚ ਪਹਿਲਾ ਸਥਾਨ ਹਾਸਲ ਕੀਤਾ | ਮਿਲੀ ਜਾਣਕਾਰੀ ਅਨੁਸਾਰ ਸੇਂਟ ਜੋਸਫ ਕਾਨਵੈਂਟ ਸਕੂਲ ਕੈਂਟ ਰੋਡ ਦੀ ਵਿਦਿਆਰਥਣ ਤਾਨਿਆ ਗੁਪਤਾ ਪੁੱਤਰੀ ਗੌਰਵ ਗੁਪਤਾ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਹੀ ਸ਼ੌਰਿਆ ਸੋਨਿਕ ਪੁੱਤਰੀ ਵਰਿੰਦਰ ਕੁਮਾਰ ਨੇ 98.2 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਜ਼ਿਲੇ੍ਹ 'ਚ ਦੂਸਰਾ ਤੇ ਕ੍ਰਿਸ਼ਨਾ ਵਰਮਾ ਪੁੱਤਰੀ ਨਿਤਿਨ ਵਰਮਾ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ 'ਚ ਤੀਸਰਾ ਸਥਾਨ ਹਾਸਲ ਕੀਤਾ | ਇਸੇ ਸਕੂਲ ਦੇ ਹੀ ਬਾਕੀ ਵਿਦਿਆਰਥਣਾਂ ਅਸ਼ਮੀਨ ਕੌਰ ਨੇ 97.6, ਸ਼ਰੇਯਾ ਮੱਲ੍ਹੀ ਨੇ 97.6, ਗੁਰਅਸੀਸ ਕੌਰ ਨੇ 97.4, ਮਿਹਨਾਜ ਕੌਰ ਧਾਲੀਵਾਲ ਨੇ 97.4, ਅਰੂਸ਼ੀ ਸ਼ਰਮਾ ਨੇ 97.2, ਹੀਆ ਸਾਗਰ ਨੇ 97.2 ਅਤੇ ਕੇਨਿਸ਼ ਵਰਮਾ ਨੇ 97 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸੇਂਟ ਜੋਸਫ ਬੁਆਏ ਸਕੂਲ ਦੇ ਵਿਦਿਆਰਥੀਆਂ ਪ੍ਰਥੂਮ ਵਰਮਾ ਨੇ 97.2 ਅੰਕ ਹਾਸਲ ਕਰਦੇ ਹੋਏ ਸਕੂਲ 'ਚ ਪਹਿਲਾ ਸਥਾਨ ਹਾਸਲ ਕੀਤਾ ਤੇ ਬਾਕੀ ਵਿਦਿਆਰਥੀਆਂ ਹਰਨਿਆਮਤ ਕੌਰ ਨੇ 96.8, ਅਰਨਵ ਸਿੰਘ ਓਬਰਾਏ ਨੇ 96.6, ਸੁਖਮਨਦੀਪ ਸਿੰਘ ਨੇ 96.6 ਤੇ ਯੋਗਿਤ ਸਾਤੀਜਾ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਜਲੰਧਰ ਛਾਉਣੀ 'ਚ ਸਥਿਤ ਐੱਸ.ਡੀ. ਮਾਡਲ ਸਕੂਲ ਦੇ ਵਿਦਿਆਰਥੀ ਮਾਧਵ ਗੁਪਤਾ ਨੇ 10ਵੀਂ ਜਮਾਤ 'ਚੋਂ 97.16, ਅਨਾਨਿਆ ਬਖ਼ਸ਼ੀ ਨੇ 96.16, ਨਿਪੁਨ ਗਰਗ ਨੇ 96.16 ਅਤੇ ਜਾਵਨੀ ਨੇ 93.66 ਫ਼ੀਸਦੀ ਅੰਕ ਪ੍ਰਾਪਤ ਕੀਤੇ |
12ਵੀਂ ਦੇ ਨਤੀਜੇ 'ਚ ਜੈਸਮੀਨ ਜ਼ਿਲ੍ਹੇ 'ਚ ਅੱਵਲ
ਸੀ.ਆਈ.ਐੱਸ.ਸੀ.ਈ. ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਦੌਰਾਨ ਸੈਂਟ ਜੋਸਫ ਸਕੂਲ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਆਪਣਾ ਤੇ ਪਰਿਵਾਰਕ ਮੈਂਬਰਾਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਜੈਸਮੀਨ ਨੇ 94.75 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਜ਼ਿਲ੍ਹੇ ਅਤੇ ਸਕੂਲ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹੀ ਦਾਨਿਸ਼ ਸੈਣੀ ਨੇ 92.5 ਫ਼ੀਸਦੀ ਅੰਕ ਨਾਲ ਜ਼ਿਲ੍ਹੇ 'ਚ ਦੂਸਰਾ ਅਤੇ ਸੂਹਾਨ ਮਿਗਲਾਨੀ ਨੇ 91.25 ਫ਼ੀਸਦੀ ਅੰਕ ਪ੍ਰਾਪਤ ਕਰਦੇ ਹੋਏ ਤੀਸਰਾ ਸਥਾਨ ਹਾਸਲ ਕੀਤਾ | ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਆਤਮ ਰਸ ਕੀਰਤਨ ਦਰਬਾਰ ਅਤੇ ਅੰਮਿ੍ਤ ਸੰਚਾਰ ਭਲਕੇ ਅਗਲੀ ਖ਼ਬਰ 6 ਮਹੀਨੇ ਪਹਿਲਾਂ ਓਮਾਨ ਗਈ ਕੁੜੀ ਦੀ ਮੌਤ, ਪਰਿਵਾਰ ਨੇ ਹੱਤਿਆ ਦਾ ਲਾਇਆ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।