6 ਮਹੀਨੇ ਪਹਿਲਾਂ ਓਮਾਨ ਗਈ ਕੁੜੀ ਦੀ ਮੌਤ, ਪਰਿਵਾਰ ਨੇ ਹੱਤਿਆ ਦਾ ਲਾਇਆ ਦੋਸ਼
ਅਜੀਤ ਡੈਸਕ
01-05-2026
ਪੁਲਿਸ ਕਮਿਸ਼ਨਰ ਨੇ ਬੁਲਾਇਆ ਹੈ, ਜਾਂਚ 'ਚ ਹੋਵਾਂਗਾ ਸ਼ਾਮਿਲ
ਓਧਰ ਇਸ ਸੰਬੰਧੀ ਜਦੋਂ ਟ੍ਰੈਵਲ ਏਜੰਟ ਜਸਕਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਨੇ ਅੰਕਿਤਾ ਨੂੰ ਇਥੋਂ ਪਹਿਲਾਂ ਵਿਜ਼ਟਰ ਵੀਜ਼ੇ 'ਤੇ ਉਮਾਨ ਭੇਜਿਆ ਸੀ | ਉਥੇ ਪੁੱਜਣ 'ਤੇ ਉਸ ਦਾ ਵਰਕ ਵੀਜ਼ਾ ਲਵਾ ਦਿੱਤਾ ਸੀ ਅਤੇ ਉਸ ਨੂੰ ਕਿਸੇ ਦੇ ਘਰ 'ਚ ਕੰਮ 'ਤੇ ਰਖਵਾਇਆ ਗਿਆ ਸੀ | ਜਸਕਰਨ ਨੇ ਕਿਹਾ ਕਿ ਅੰਕਿਤਾ ਦੇ ਪਰਿਵਾਰ ਨੇ ਉਸ ਤੋਂ ਬਾਅਦ ਕਦੇ ਵੀ ਉਸ ਨਾਲ ਸੰਪਰਕ ਨਹੀਂ ਕੀਤਾ | ਹੁਣ ਜਦੋਂ ਉਸ ਦੀ ਮੌਤ ਹੋ ਗਈ ਹੈ ਤਾਂ ਉਸ ਵਿਰੁੱਧ ਝੂਠੀ ਸ਼ਿਕਾਇਤ ਦਰਜ ਕਰਵਾਈ ਹੈ | ਟ੍ਰੈਵਲ ਏਜੰਟ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਦਫਤਰ ਤੋਂ 1 ਮਈ ਨੂੰ ਪੇਸ਼ ਹੋਣ ਵਾਸਤੇ ਫੋਨ ਆਇਆ ਸੀ ਤੇ ਉਹ ਉਥੇ ਜਾ ਕੇ ਆਪਣੀ ਸਫਾਈ ਪੇਸ਼ ਕਰੇਗਾ | ਜਸਕਰਨ ਸਿੰਘ ਨੇ ਕਿਹਾ ਕਿ ਮਿ੍ਤਕਾ ਦੇ ਪਰਿਵਾਰ ਵਲੋਂ ਅੰਕਿਤਾ ਦੀ ਮੌਤ ਬਾਰੇ ਦੱਸਣ ਉਪਰੰਤ ਉਸ ਨੇ ਓਮਾਨ ਰਹਿੰਦੇ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਮਿ੍ਤਕ ਦੇਹ ਭਾਰਤ ਭੇਜਣ ਲਈ ਮਿ੍ਤਕਾ ਦੇ ਪਿਤਾ ਦਾ ਆਧਾਰ ਕਾਰਡ ਮੰਗਿਆ ਸੀ, ਜੋ ਕਿ 4-5 ਦਿਨਾਂ ਬਾਅਦ ਦਿੱਤਾ ਹੈ | ਉਸ ਨੇ ਕਿਹਾ ਕਿ ਉਸ ਦਾ ਇਸ ਵਿਚ ਦੋਸ਼ ਨਹੀਂ ਹੈ ਫਿਰ ਵੀ ਮਨੁੱਖਤਾ ਦੇ ਆਧਾਰ 'ਤੇ ਉਹ ਅੰਕਿਤਾ ਦੀ ਮਿ੍ਤਕ ਦੇਹ ਭਾਰਤ ਲਿਆਉਣ ਲਈ ਖਰਚਾ ਕਰਨ ਵਾਸਤੇ ਤਿਆਰ ਹੈ |