21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਲੰਧਰੀਆਂ ਨੂੰ ਫਿਟਨੈੱਸ ਦਾ ਸੰਦੇਸ਼ ਦੇ ਗਈ ਯੂਥ ਮੈਰਾਥਨ ਤੇ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਮਾਡਲ ਟਾਊਨ <br/>

ਅਜੀਤ ਡੈਸਕ 11-05-2026
ਜਲੰਧਰ, 10 ਮਈ (ਡਾ. ਜਤਿੰਦਰ ਸਾਬੀ)-ਆਰ.ਐੱਸ.ਐੱਸ ਦੀ ਮਾਡਲ ਟਾਊਨ ਇਕਾਈ ਵੱਲੋਂ ਸ਼ਿਵਾਨੀ ਪਾਰਕ, ਮਾਡਲ ਟਾਊਨ ਵਿੱਚ ਇੱਕ ਵਿਸ਼ਾਲ ਯੂਥ ਮੈਰਾਥਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜਲੰਧਰ ਦੇ ਨੌਜਵਾਨਾਂ ਨੇ ਬੇਹੱਦ ਉਤਸ਼ਾਹ ਨਾਲ ਭਾਗ ਲਿਆ | ਮੈਰਾਥਨ ਲਈ ਆਫਲਾਈਨ ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 6 ਵਜੇ ਨਿਰਧਾਰਿਤ ਸੀ, ਪਰ ਨੌਜਵਾਨਾਂ ਦਾ ਜੋਸ਼ ਸਵੇਰੇ 5 ਵਜੇ ਤੋਂ ਹੀ ਵੇਖਣ ਨੂੰ ਮਿਲਿਆ ਤੇ ਜਲੰਧਰ ਵਾਸੀ ਖੇਡ ਪ੍ਰੇਮੀ ਸ਼ਿਵਾਨੀ ਪਾਰਕ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਬੜੇ ਉਤਸ਼ਾਹ ਨਾਲ ਇਸ ਮੈਰਾਥਨ ਦੌੜ ਲਈ ਉਤਸੁਕਤਾ ਵਿਖਾਈ | ਇਸ ਮੌਕੇ ਇਸਕਾਨ, ਆਰਟ ਆਫ ਲਿਵਿੰਗ, ਗੀਤਾ ਪ੍ਰੈੱਸ ਗੋਰਖਪੁਰ, ਈਸ਼ਾ ਫਾਊਾਡੇਸ਼ਨ, ਪੰਚਗਵੇ, ਸੇਵਿਕਾ ਸਮਿਤੀ, ਆਪਣਾ ਸਾਹਿਤ, ਜੁਆਇਨ ਆਰਐੱਸਐੱਸ ਅਤੇ ਵਾਤਾਵਰਣ ਸੁਰੱਿ ਖਆ ਗਤੀਵਿਧੀ ਵੱਲੋਂ ਜਾਗਰੂਕਤਾ ਸਟਾਲ ਵੀ ਲਗਾਏ ਗਏ, ਜਿੱਥੇ ਲੋਕਾਂ ਨੂੰ ਸੰਸਕਾਰ, ਯੋਗ, ਆਧਿਆਤਮਿਕਤਾ ਅਤੇ ਵਾਤਾਵਰਣ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ | ਮੈਰਾਥਨ ਤੋਂ ਪਹਿਲਾਂ ਪ੍ਰੋ ਅਲਟੀਮੇਟ ਜਿਮ ਦੇ ਟ੍ਰੇਨਰਾਂ ਅਤੇ ਸਕਾਈ ਰਾਈਡਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਡਾ. ਰੀਨਾ ਮਲਹੋਤਰਾ ਦੀ ਅਗਵਾਈ ਹੇਠ ਤੇ ਡਾਈਵ ਗਰੁੱਪ ਦੇ ਮੈਂਬਰਾਂ ਨੇ ਦੇਸ਼ ਭਗਤੀ ਭਰੇ ਗੀਤਾਂ 'ਤੇ ਨੌਜਵਾਨਾਂ ਨੂੰ ਵਾਰਮਅੱਪ ਅਤੇ ਜੁੰਬਾ ਕਰਵਾਇਆ, ਜਿਸ ਨਾਲ ਸਾਰਾ ਮਾਹੌਲ ਦੇਸ਼ਪ੍ਰੇਮ ਦੀ ਭਾਵਨਾ ਨਾਲ ਗੂੰਜ ਉਠਿਆ | ਇਹ ਮੈਰਥਾਨ ਦੌੜ ਸ਼ਿਵਾਨੀ ਪਾਰਕ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰਦੁਆਰਾ ਸਾਹਿਬ ਮਾਡਲ ਟਾਊਨ ਤੋਂ ਸ਼੍ਰੀ ਗੁਰੂ ਅਮਰਦਾਸ ਸਾਹਿਬ ਚੌਂਕ, ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਚੁਨਮੁਨ ਚੌਂਕ ਰੈੱਡ ਲਾਈਟ ਤੋਂ ਹੰੁਦੀ ਹੋਈ ਗੀਤਾ ਮੰਦਰ ਮਾਡਲ ਟਾਊਨ ਤੋਂ ਨਿੱਕੂ ਪਾਰਕ ਹੁੰਦੀ ਹੋਈ ਵਾਪਸ ਸ਼ਿਵਾਨੀ ਪਾਰਕ ਵਿਖੇ ਸਮਾਪਤ ਹੋਈ | ਇਸ ਪ੍ਰੋਗਰਾਮ ਦੇ ਸਹਿਯੋਗੀਆਂ ਵਿੱਚ ਪੰਕਜ ਕਪੂਰ, ਪ੍ਰੋ ਅਲਟੀਮੇਟ ਜਿਮ, ਸ਼ਿਵਾਨੀ ਪਾਰਕ (ਐਚ ਆਰ ਟੂਲਜ਼), ਰਵੀਦਰ ਢਾਬਾ, ਵਿਕਟਰ ਟੂਲਜ਼, ਐਨਪੀਐੱਸ ਸਕਿਊਰਟੀ ਸਰਵਿਸ, ਪਵਨ ਜੁਐਲਰਜ਼, ਸੀਟੀ ਇੰਸਟੀਚਿਊਟ ਅਤੇ ਫਾਸਟ ਫੋਰੈਕਸ ਸਰਵਿਸਜ਼ ਦਾ ਵਿਸ਼ੇਸ਼ ਯੋਗਦਾਨ ਰਿਹਾ | ਮੈਰਾਥਨ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਟੀ-ਸ਼ਰਟਾਂ, ਠੰਢਾ ਦੁੱਧ, ਕੇਲੇ ਅਤੇ ਮੈਰਾਥਨ ਪੂਰੀ ਕਰਨ ਵਾਲਿਆਂ ਨੂੰ ਮੈਡਲ ਵੀ ਵੰਡੇ ਗਏ | ਇਸ ਮੌਕੇ ਡਾ. ਸਤੀਸ਼ ਸ਼ਰਮਾ, ਕਨਕੇਸ਼ ਗੁਪਤਾ, ਰਾਕੇਸ਼ ਕਪੂਰ, ਗੌਰਵ ਢੱਲ, ਪ੍ਰਮੋਦ ਕਾਲੀਆ, ਰਾਕੇਸ਼ ਸ਼ਰਮਾ, ਡਾ. ਰਜਤ ਸਰੀਨ, ਅੰਕੁਰ ਜੈਨ, ਮਿਗਲਾਨੀ, ਸੁਮੇਸ਼ ਲੂਥਰਾ, ਈਸ਼ਾਨ ਕਾਲੀਆ, ਸੁਮਿਤ ਲੂਥਰਾ, ਲਲਿਤ ਧਵਨ, ਮਧੁਰ ਸਿਆਲ, ਸੰਦੀਪ ਸ਼ਰਮਾ ਅਤੇ ਵਿਕਾਸ ਕੈਂਥ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਂਵੀਰ ਮਾਰਗ ਬਣਨ ਦਾ ਕੰਮ ਪੂਰਾ ਹੋਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ ਹੁਣ ਜੀ.ਟੀ.ਬੀ. ਨਗਰ ਵਾਲੀ ਸੜਕ ਨੂੰ ਵੀ ਠੀਕ... ਅਗਲੀ ਖ਼ਬਰ ਸਕਾਈ ਰਾਈਡਰਜ਼ ਵੈਲਫੇਅਰ ਸੁਸਾਇਟੀ ਨੇ ਸਤਿਕਾਰ ਨਾਲ ਮਨਾਇਆ ਮਾਂ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।