22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ 'ਚ ਰਵਿੰਦਰ ਨਾਥ ਟੈਗੋਰ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 11-05-2026
ਜਲੰਧਰ, 10 ਮਈ (ਪਵਨ ਖਰਬੰਦਾ)-ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿੱਚ ਗੁਰੂ ਦੇਵ ਰਵਿੰਦਰ ਨਾਥ ਟੈਗੋਰ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਸੰਬੰਧ ਵਿਚ ਸਕੂਲ ਵਿੱਚ ਪੂਰਾ ਹਫ਼ਤਾ ਕਿੰਡਰ ਗਾਰਟਨ ਤੋਂ ਲੈ ਕੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿੱਚ ਸ਼ੈਲਫ਼ ਇੰਟਰੋਡਕਸ਼ਨ, ਕਲੇ ਮਾਡਲਿੰਗ, ਰਨ?ਰਰੇਸ, ਕਵਿਤਾ ਉਚਾਰਨ, ਪੇਪਰ ਰੀਡਿੰਗ, ਕੁਇਜ਼, ਭਾਸ਼ਣ ਮੁਕਾਬਲਾ, ਪੋਰਟਰੇਟ ਮੇਕਿੰਗ, ਮਿਊਜ਼ਿਕ ਚਿਅਰ, ਲੇਖ ਲਿਖਣ ਕੌਸ਼ਲ, ਕੈਲੀਗ੍ਰਾਫੀ, ਕਹਾਣੀ ਉਚਾਰਨ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਗਤੀਵਿਧੀਆ ਵਿੱਚ ਵਿਦਿਆਰਥੀਆ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਸਕੂਲ ਦੀ ਡਾਇਰੈਕਟਰ ਮੈਡਮ ਰੁਚਿਕਾ ਜੈਨ ਵਲੋਂ ਜੇਤੂ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਗੁਰੂ ਦੇਵ ਰਵਿੰਦਰਨਾਥ ਟੈਗੋਰ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਦਿਖਾਏ ਸੱਚ ਅਤੇ ਮਿਹਨਤ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ |

ਪਿਛਲੀ ਖ਼ਬਰ ਚੁਗਿੱਟੀ ਚੌਕ ਲਾਗੇ ਫਿਰ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ ਕਿਹਾ, ਬਦਬੂ ਨਾਲ ਹੋ ਰਿਹਾ ਵਾਤਾਵਰਨ ਪ੍ਰਦੂਸ਼ਿਤ <br/... ਅਗਲੀ ਖ਼ਬਰ ਸੇਠ ਰਾਮ ਚੰਦ ਹਾਈ ਸਕੂਲ 'ਚ ਉਤਸ਼ਾਹ ਨਾਲ ਮਨਾਇਆ 'ਮਾਂ ਦਿਵਸ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।