22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੂਰਮਹਿਲ ਤੋਂ ਮਹਿਤਪੁਰ ਤੱਕ ਨਵੀਂ ਕੰਕਰੀਟ ਦੀ ਸੜਕ ਬਣਾਉਣ ਕਰ ਕੇ ਇਹ ਸੜਕ 30 ਦਿਨਾਂ ਲਈ ਹੋਵੇਗੀ ਬੰਦ ਨਵਾਂ ਰੂਟ ਜਾਰੀ

ਅਜੀਤ ਡੈਸਕ 11-05-2026
ਨਕੋਦਰ, 10 ਮਈ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਮਹਿਕਮਾ ਪੰਜਾਬ ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ ਜਲੰਧਰ ਛਾਉਣੀ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਨੂਰਮਹਿਲ ਸੜਕ ਤੋਂ ਮਹਿਤਪੁਰ ਤੱਕ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਨਕੋਦਰ ਹਿੱਸੇ 'ਚ ਜੋ ਤਕਰੀਬਨ 650 ਮੀਟਰ ਕੰਕਰੀਟ ਦੀ ਸੜਕ ਬਣਾਈ ਜਾਣੀ ਹੈ ਇਸ ਸੜਕ ਨੂੰ ਬਣਾਉਣ ਵਾਸਤੇ ਤਕਰੀਬਨ 30 ਦਿਨ ਦਾ ਸਮਾਂ ਲੱਗੇਗਾ ਅਤੇ ਪਬਲਿਕ ਦੀ ਆਵਾਜਾਈ ਲਈ ਇਹ ਸੜਕ 30 ਦਿਨ ਲਈ ਬੰਦ ਰਹੇਗੀ | ਇਸ ਦੌਰਾਨ ਆਵਾਜਾਈ ਦਾ ਰੂਟ ਬੀਰ ਪਿੰਡ ਤੋਂ ਮੁਹੇਮ ਪਿੰਡ ਹੋ ਕੇ ਮਹਿਤਪੁਰ ਨਿਕਲੇਗਾ | ਜਿਨ੍ਹਾਂ ਲੋਕਾਂ ਨੇ ਜਲੰਧਰ, ਨਕੋਦਰ, ਮੋਗਾ ਜਾਣਾ ਹੈ ਉਨ੍ਹਾਂ ਲਈ ਆਵਾਜਾਈ ਦਾ ਰੂਟ ਪੰਡੋਰੀ ਖ਼ਾਸ ਤੋਂ ਹੋ ਕੇ ਨੈਸ਼ਨਲ ਹਾਈਵੇ ਮੋਗਾ-ਜਲੰਧਰ ਰੋਡ ਹੋਵੇਗਾ |

ਪਿਛਲੀ ਖ਼ਬਰ ਨੰਬਰਦਾਰ ਦਲਬੀਰ ਸਿੰਘ ਖਿੰਡਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਭਾਜਪਾ ਦੀ ਤਿੰਨ ਸੂਬਿਆਂ 'ਚ ਜਿੱਤ ਲੋਕਾਂ ਦੇ ਭਰੋਸੇ ਦੀ ਜਿੱਤ ਹੈ-ਘਾਰੂ, ਘਈ ਕਿਹਾ, ਪੰਜਾਬ ਦੇ ਲੋਕਾਂ ਦਾ ਝੁਕਾਅ ਹੁਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।