22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੰਬਰਦਾਰ ਦਲਬੀਰ ਸਿੰਘ ਖਿੰਡਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>

ਅਜੀਤ ਡੈਸਕ 11-05-2026
ਸ਼ਾਹਕੋਟ, 10 ਮਈ (ਨਗਿੰਦਰ ਸਿੰਘ ਬਾਂਸਲ)-ਖਿੰਡਾ ਹਾਈਵੇ ਫਿਊਲਜ਼ ਸਲੈਚਾਂ ਦੇ ਮਾਲਕ ਸੁਖਵਿੰਦਰ ਸਿੰਘ ਖਿੰਡਾ ਦੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਜੀਤਾ ਦੇ ਦਾਦਾ ਨੰਬਰਦਾਰ ਦਲਬੀਰ ਸਿੰਘ ਖਿੰਡਾ ਸਾਬਕਾ ਸਰਪੰਚ ਪਿੰਡ ਸਲੈਚਾਂ ਕੁਝ ਦਿਨ ਬਿਮਾਰ ਰਹਿਣ ਉਪਰੰਤ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ¢ ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ¢ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਗੁਰਮਤਿ ਅਨੁਸਾਰ ਜੀਵਨ ਤੇ ਮÏਤ ਦੇ ਫ਼ਲਸਫ਼ੇ ਬਾਰੇ ਦੱਸਿਆ¢ ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਜੀਵਨ ਯਾਦਾਂ ਨੂੰ ਸਾਂਝਾ ਕੀਤਾ¢ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਨਕੋਦਰ ਦੇ ਸਾਬਕਾ ਵਿਧਾਇਕ ਜਥੇ. ਗੁਰਪ੍ਰਤਾਪ ਸਿੰਘ ਵਡਾਲਾ, ਅਕਾਲੀ ਦਲ (ਬ) ਦੇ ਜਲੰਧਰ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਮਾਜ ਸੇਵੀ ਕ੍ਰਿਪਾਲ ਸਿੰਘ ਮਜੀਠਾ ਸ਼ਾਮਲ ਹਨ¢ ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ ਨੇ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ ਸ. ਦਲਬੀਰ ਸਿੰਘ ਖਿੰਡਾ ਆਪਣੇ ਪਿੱਛੇ ਇੱਕ ਭਰਿਆ ਪੂਰਾ ਪਰਿਵਾਰ ਪਤਨੀ ਬੀਬੀ ਕੁਲਵੰਤ ਕÏਰ, ਪੁੱਤਰ ਸੁਖਵਿੰਦਰ ਸਿੰਘ ਖਿੰਡਾ, ਬੇਟੀਆਂ ਅਮਰਜੀਤ ਕÏਰ, ਪਰਮਜੀਤ ਕÏਰ (ਯੂ.ਕੇ.), ਨਰਿੰਦਰ ਕÏਰ (ਯੂ.ਐਸ.ਏ.), ਕੁਲਵਿੰਦਰ ਕÏਰ, ਜਸਵਿੰਦਰ ਕÏਰ (ਯੂ.ਐਸ.ਏ.) ਅਤੇ ਪੋਤਰੇ ਗੁਰਪ੍ਰੀਤ ਸਿੰਘ ਖਿੰਡਾ, ਰਣਜੀਤ ਸਿੰਘ ਜੀਤਾ ਸਾਬਕਾ ਸਰਪੰਚ ਸਲੈਚਾਂ, ਪਿ੍ਤਪਾਲ ਸਿੰਘ ਛੱਡ ਕੇ ਗਏ ਹਨ¢ ਇਸ ਤੋਂ ਪਹਿਲਾਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅੰਤਿਮ ਅਰਦਾਸ ਵਿਚ ਹਾਜ਼ਰੀ ਲਗਵਾ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਕੇ ਗਏ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਕਬੱਡੀ ਖਿਡਾਰੀ ਤੇ 'ਆਪ' ਆਗੂ ਪਾਲਾ ਜਲਾਲਪੁਰ, ਪਵਨ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪ੍ਰਵੀਨ ਗਰੋਵਰ ਐਮ.ਸੀ., ਬੂਟਾ ਸਿੰਘ ਕਲਸੀ ਐਮ.ਸੀ., ਰਣਧੀਰ ਸਿੰਘ ਰਾਣਾ ਠੇਕੇਦਾਰ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ ਬਾਜਵਾ ਕਲਾਂ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸੁਖਦੇਵ ਸਿੰਘ ਢੋਟ, ਲਹਿੰਬਰ ਪਹਿਲਵਾਨ, ਬਬਲੂ ਰਿਹਾਨ, ਸੁਰਿੰਦਰ ਮੋਹਣ ਮਲਹੋਤਰਾ, ਮਕਸੂਦਨ ਕੁਮਾਰ, ਰਣਜੀਤ ਸਿੰਘ ਰਾਣਾ ਸਾ.ਮਬਕਾ ਸਰਪੰਚ ਸੈਦਪੁਰ, ਪੱਤਰਕਾਰ ਰਣਜੀਤ ਬਹਾਦੁਰ, ਪੱਤਰਕਾਰ ਗਿਆਨ ਸੈਦਪੁਰੀ, ਮਨਦੀਪ ਸਿੰਘ ਬਾਹਮਣੀਆਂ, ਸੁਰਿੰਦਰ ਵਿੱਗ, ਬੀ.ਪੀ.ਈ.ਓ. ਰਾਕੇਸ਼ ਚੰਦ ਸ਼ਾਹਕੋਟ, ਹਰਮੇਸ਼ ਲਾਲ ਗੁੱਜਰ, ਡਾ.ਅਰਵਿੰਦਰ ਸਿੰਘ ਰੂਪਰਾ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਰਾਕੇਸ਼ ਭੱਲਾ, ਭੂਸ਼ਨ ਲਾਲ ਜੈਨ, ਅਧਿਆਂਪਕ ਆਗੂ ਗੁਰਮੇਜ ਲਾਲ ਹੀਰ, ਇੰਦਰ ਸਿੰਘ ਮੀਏਾਵਾਲ, ਗੁਰਦੀਪ ਸਿੰਘ ਪਟਵਾਰੀ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਟਿੰਪੀ ਕੁਮਰਾ, ਮਹਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਤਾਰੀ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਸੰਘਵਾਲ ਵਿਖੇ ਡਾ. ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਨੂਰਮਹਿਲ ਤੋਂ ਮਹਿਤਪੁਰ ਤੱਕ ਨਵੀਂ ਕੰਕਰੀਟ ਦੀ ਸੜਕ ਬਣਾਉਣ ਕਰ ਕੇ ਇਹ ਸੜਕ 30 ਦਿਨਾਂ ਲਈ ਹੋਵੇਗੀ ਬੰਦ ਨਵਾਂ ਰੂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।