22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੰਘਵਾਲ ਵਿਖੇ ਡਾ. ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 11-05-2026
ਕਿਸ਼ਨਗੜ੍ਹ 10 ਮਈ (ਹੁਸਨ ਲਾਲ) ਪਿੰਡ ਸੰਘਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ (ਰਜਿ) ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਭਾਰਤ ਰਤਨ ਡਾ. ਬੀ ਆਰ. ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸਤਿਗੁਰੂ ਰਵਿਦਾਸ ਅੰਮਿ੍ਤ ਬਾਣੀ ਹਾਲ 'ਚ ਅੰਮਿ੍ਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਪਾਵਨ ਜਾਪ ਕਰਵਾਏ ਗਏ | ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਭੋਗ ਪਾਉਣ ਉਪਰੰਤ ਕੀਰਤਨੀ ਜੱਥੇ ਵੱਲੋਂ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ |ਇਸ ਮੌਕੇ ਹੈੱਡ ਗ੍ਰੰਥੀ ਭਾਈ ਕਮਲਜੀਤ ਸਿੰਘ ਨੇ ਡਾ. ਬੀ ਆਰ ਅੰਬੇਡਕਰ ਜੀ ਵੱਲੋਂ ਗਰੀਬ ਅਤੇ ਲਤਾੜੇ ਲੋਕਾਂ ਦੀ ਭਲਾਈ ਲਈ ਕੀਤੇ ਗਏ ਸੰਘਰਸਮਈ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਗਿਆ | ਇਸ ਮੌਕੇ ਛੋਟੇ ਛੋਟੇ ਬੱਚਿਆਂ ਵੱਲੋਂ ਡਾ. ਬੀ ਆਰ ਅੰਬੇਡਕਰ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਪਤਵੰਤਿਆਂ ਵੱਲੋਂ ਪਿੰਡ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਪਹਿਲੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਜਿਨ੍ਹਾਂ ਨੇ ਫਾਈਨਲ ਇਮਤਿਹਾਨਾਂ ਚ ਪਹਿਲੀ ਤੋਂ ਤੀਸਰੀ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਉਪ ਪ੍ਰਧਾਨ ਰਾਜੇਸ਼ ਕੁਮਾਰ ਚੌਹਾਨ, ਸਕੱਤਰ ਡਾ. ਸਤਿਆਪਾਲ ਸਿੰਘ, ਉਪ ਸਕੱਤਰ ਜਗਦੀਸ਼ ਲਾਲ, ਕੈਸ਼ੀਅਰ ਰਜਿੰਦਰ ਪਾਲ, ਉਪ ਕੈਸ਼ੀਅਰ ਸਤਪਾਲ, ਹੈੱਡ ਗ੍ਰੰਥੀ ਭਾਈ ਕਮਲਜੀਤ ਸਿੰਘ, ਮੁੱਖ ਸਲਾਹਕਾਰ ਬੂਟਾ ਸਿੰਘ, ਦਿਲਬਾਗ ਸਿੰਘ, ਸਟੋਰ ਕੀਪਰ ਬਲਵੀਰ ਸਿੰਘ ਆਦਿ ਤੋਂ ਇਲਾਵਾ ਨੰਬਰਦਾਰ ਜੋਰਾਵਰ ਸਿੰਘ, ਸਰਪੰਚ ਪ੍ਰਵੀਨ ਕੁਮਾਰੀ, ਡਾ. ਸੁਰਿੰਦਰ ਕੁਮਾਰ ਮੰਨਣ, ਜਸਕਰਨ ਸਿੰਘ ਸ਼ੈਲੂ, ਸਾਬਕਾ ਸਰਪੰਚ ਬਲਵੀਰ ਸਿੰਘ, ਕਿੰਮੀ, ਸਰਬਜੀਤ ਸਾਬੀ, ਮਿਸਤਰੀ ਦੇਵ ਰਾਜ, ਤਰਸੇਮ ਸਿੰਘ ਸੇਮਾ, ਹਰਜਿੰਦਰ ਜੱਸੀ, ਸ਼ੀਰਾ, ਬੱਬੂ, ਮੋਹਿਤ, ਅਰਸ਼, ਜਸਵਿੰਦਰ ਜੱਸੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |

ਪਿਛਲੀ ਖ਼ਬਰ ਲੋਹੀਆਂ ਦੇ 'ਐੱਨ.ਐੱਸ ਕਾਨਵੈਂਟ ਸਕੂਲ' ਵਿਖੇ ਮਾਂ ਦਿਵਸ ਮਨਾਇਆ ਗਿਆ <br/> ਅਗਲੀ ਖ਼ਬਰ ਨੰਬਰਦਾਰ ਦਲਬੀਰ ਸਿੰਘ ਖਿੰਡਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।